ਤਿਰੁਅਨੰਤਪੁਰਮ—ਦੱਖਣੀ ਏਸ਼ੀਆਈ ਦੇਸ਼ਾਂ ਦੇ ਨਾਲ ਮਿਲ ਕੇ ਭਾਰਤੀ ਹਵਾਈ ਫੌਜ ਪਹਿਲੀ ਵਾਰ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ (ਐੱਚ. ਏ. ਡੀ. ਆਰ.) ਅਭਿਆਸ ਕਰਨ ਜਾ ਰਹੀ ਹੈ। ਇਹ ਅਭਿਆਸ ਕੇਰਲ ਤੱਟ ਨੇੜੇ 12 ਤੋਂ 17 ਮਾਰਚ ਤਕ ਆਯੋਜਿਤ ਕੀਤਾ ਜਾਵੇਗਾ।
ਸੰਵੇਦਨਾ ਨਾਂ ਦੇ ਇਸ ਅਭਿਆਸ 'ਚ ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਸੰਯੁਕਤ ਅਰਬ ਅਮੀਰਾਤ ਦੀ ਹਵਾਈ ਫੌਜ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਹ ਪੂਰਾ ਅਭਿਆਸ ਮਕਰਾਨ ਖੇਤਰ 'ਚ ਭੂਚਾਲ ਕਾਰਨ ਭਾਰਤ ਦੇ ਪੱਛਮੀ ਤਟ 'ਤੇ ਆਈ ਸੁਨਾਮੀ ਦੀ ਸਥਿਤੀ 'ਤੇ ਆਧਾਰਿਤ ਹੋਵੇਗਾ। ਲਿਹਾਜਾ ਇਸ 'ਚ ਭਾਰਤ ਦੇ ਪੱਛਮੀ ਟਾਪੂ ਅਤੇ ਪੱਛਮੀ ਤਟ 'ਤੇ ਸੁਨਾਮੀ ਤੋਂ ਬਾਅਦ ਆਪਦਾ ਪ੍ਰਬੰਧਨ ਦਾ ਅਭਿਆਸ ਕੀਤਾ ਜਾਵੇਗਾ। ਇਸ ਅਭਿਆਸ ਦੀ ਮੇਜ਼ਬਾਨ ਭਾਰਤੀ ਹਵਾਈ ਫੌਜ ਦੀ ਦੱਖਣੀ ਕਮਾਨ ਹੋਵੇਗੀ।
ਜੇਕਰ ਰਾਹੁਲ ਨਾਲ ਮੁਲਾਕਾਤ ਕੀਤੀ ਹੁੰਦੀ ਤਾਂ ਭਾਜਪਾ ਸੂਬੇ 'ਚ ਸੱਤਾ 'ਚ ਨਾ ਹੁੰਦੀ : ਹਾਰਦਿਕ
NEXT STORY