ਮੁੰਬਈ— ਪਾਟੀਦਾਰ ਆਗੂ ਹਾਰਦਿਕ ਪਟੇਲ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਜਰਾਤ ਚੋਣਾ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਨਾ ਕਰਨਾ ਉਨ੍ਹਾਂ ਦੀ ਇਕ ਭੁੱਲ ਸੀ ਅਤੇ ਜੇਕਰ ਉਹ ਰਾਹੁਲ ਨਾਲ ਮੁਲਾਕਾਤ ਕਰ ਲੈਂਦੇ ਤਾਂ ਭਾਜਪਾ ਸੂਬੇ 'ਚ ਸੱਤਾ 'ਚ ਨਾ ਹੁੰਦੀ। ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਅਤੇ ਹੁਣ ਵੀ ਕਹਿ ਰਿਹਾ ਹਾਂ ਕਿ ਮੈਂ ਰਾਹੁਲ ਗਾਂਧੀ ਨਾਲ ਨਹੀਂ ਮਿਲਿਆ। ਜੇਕਰ ਮੈਂ ਮਮਤਾ ਬੈਨਰਜੀ, ਨਿਤੀਸ਼ ਕੁਮਾਰ ਅਤੇ (ਸ਼ਿਵਸੈਨਾ ਪ੍ਰਧਾਨ) ਉਦਰਵ ਠਾਕਰੇ ਨਾਲ ਖੁਲ੍ਹੇਆਮ ਮਿਲ ਸਕਦਾ ਹਾਂ ਤਾਂ ਰਾਹੁਲ ਗਾਂਧੀ ਨਾਲ ਮਿਲਣ 'ਚ ਕੋਈ ਦਿੱਕਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਉਸ ਦੀ ਭੁੱਲ ਸੀ। ਜੇਕਰ ਉਹ ਰਾਹੁਲ ਨਾਲ ਮਿਲਦੇ ਤਾਂ ਭਾਜਪਾ 99 ਨਹੀਂ 79 ਸੀਟਾਂ ਜਿੱਤਦੀ। ਦਸੰਬਰ 'ਚ ਗੁਜਰਾਤ ਚੋਣਾਂ 'ਚ ਭਾਜਪਾ 182 ਮੈਂਬਰੀ ਵਿਧਾਨਸਭਾ 'ਚ 99 ਸੀਟਾਂ ਜਿੱਤੀ। ਕਾਂਗਰਸ ਨੇ ਆਪਣੀਆਂ ਸੀਟਾਂ ਜ਼ਰੂਰ ਵਧਾਈਆਂ ਹਨ ਅਤੇ ਉਹ ਭਗਵਾ ਦਲ ਨੂੰ ਸੱਤਾ ਤੋਂ ਹਟਾ ਨਹੀਂ ਸਕੇ। ਹਫਤਿਆਂ ਤਕ ਖਿਚੋਤਾਣ ਚੱਲਣ ਤੋਂ ਬਾਅਦ ਹਾਰਦਿਕ ਪਟੇਲ ਨੇ ਨਵੰਬਰ ਦੇ ਅਖੀਰ 'ਚ ਐਲਾਨ ਕੀਤਾ ਸੀ ਕਿ ਉਨ੍ਹਾ ਦੀ ਪਾਟੀਦਾਰ ਅਨਾਮਤ ਅੰਦੋਲਨ ਕਮੇਟੀ ਗੁਜਰਾਤ ਚੋਣਾਂ 'ਚ ਕਾਂਗਰਸ ਦਾ ਸਮਰਥਨ ਕਰੇਗੀ। ਕਾਂਗਰਸ ਨੇ ਪਟੇਲਾਂ ਲਈ ਰਿਜ਼ਰਵੇਸ਼ਨ ਦੀ ਕਮੇਟੀ ਦੀ ਮੰਗ ਮੰਨ ਲਈ ਸੀ। ਹਾਰਦਿਕ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ ਤਦ ਅਸੀਂ ਵੀ ਉਨ੍ਹਾਂ ਨੂੰ ਵੋਟ ਦਿੱਤੀ ਸੀ। ਅਸੀਂ ਸੋਚਿਆਂ ਸੀ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਇਸ ਦੇਸ਼ ਦੇ ਕਿਸ਼ਾਨਾਂ ਨੂੰ ਆਪਣੀ ਉਪਜ ਦਾ ਉਚਿਤ ਮੁੱਲ ਮਿਲੇਗਾ ਪਰ ਇਹ ਚੀਜ਼ਾਂ ਨਹੀਂ ਹੋਈਆਂ।
ਸ਼ਾਰਟ ਸਰਕਟ ਕਾਰਨ ਲੱਗੀ ਅੱਗ, 6 ਘਰਾਂ ਦਾ ਸਮਾਨ ਸੜ ਕੇ ਸੁਆਹ
NEXT STORY