ਸ਼੍ਰੀਨਗਰ— ਦੱਖਣੀ ਕਸ਼ਮੀਰ 'ਚ ਪੁਲਵਾਮਾ ਜ਼ਿਲਾ ਦੇ ਤ੍ਰਾਲ ਕਸਬੇ 'ਚ ਬੀਤੀ ਰਾਤ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਘਰ 'ਤੇ ਹਮਲਾ ਕਰ ਦਿੱਤਾ। ਸੂਤਰਾਂ ਮੁਤਾਬਕ ਤ੍ਰਾਲ ਕਸਬੇ ਦੇ ਮੋਂਗਹਾਮਾ ਪਿੰਡ 'ਚ ਬੀਤੀ ਰਾਤ ਅੱਤਵਾਦੀਆਂ ਨੇ ਭਾਜਪਾ ਨੇਤਾ ਅਵਤਾਰ ਸਿੰਘ ਦੇ ਘਰ 'ਚ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲੇ ਦੇ ਸਮੇਂ ਅਵਤਾਰ ਸਿੰਘ ਘਰ 'ਚ ਹੀ ਮੌਜੂਦ ਸੀ। ਉਹ ਵਰਤਮਾਨ 'ਚ ਸ਼੍ਰੀਨਗਰ 'ਚ ਰਹਿ ਰਹੇ ਹਨ। ਪੁਲਸ ਮੁਤਾਬਕ ਹਮਲੇ 'ਚ ਕਿਸੇ ਵੀ ਤਰ੍ਹਾਂ ਦੇ ਜਾਨਮਾਨ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਇਸ ਵਿਚਕਾਰ ਘਟਨਾ ਦੇ ਤੁਰੰਤ ਹੀ ਬਾਅਦ ਜ਼ਿਆਦਾਤਰ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਅਤੇ ਪੂਰੇ ਪਿੰਡ ਨੂੰ ਘੇਰ ਕੇ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅੱਤਵਾਦੀਆਂ ਨੇ ਪੀ. ਡੀ. ਪੀ. ਨੇਤਾ ਦੇ ਘਰ 'ਚ ਵੀ ਹਮਲਾ ਕੀਤਾ ਸੀ, ਜਦਕਿ ਪੀ. ਡੀ. ਪੀ. ਨੇਤਾ ਹਮਲੇ 'ਚ ਬਚ ਗਏ ਸਨ। ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਕਸ਼ਮੀਰ 'ਚ ਕੁਝ ਸਮੇਂ ਤੋਂ ਅੱਤਵਾਦੀ ਨੇਤਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਹਿਜ਼ਬ ਦੇ ਅੱਤਵਾਦੀ ਰਿਆਜ਼ ਨਾਇਡੂ ਨੇ ਨੇਤਾਵਾਂ ਨੂੰ ਪੰਚਾਇਤੀ ਚੋਣਾਂ ਤੋਂ ਦੂਰ ਰਹਿਣ ਨੂੰ ਵੀ ਕਿਹਾ ਹੈ।
ਮੱਧ ਪ੍ਰਦੇਸ਼ 'ਚ ਜੁੱਤੀਆਂ 'ਤੇ ਸਿਆਸਤ ਭਖੀ
NEXT STORY