ਨਵੀਂ ਦਿੱਲੀ— ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਕਿੰਮ-ਜੁੰਗ-ਸੁਕ ਐਤਵਾਰ ਨੂੰ ਚਾਰ ਦਿਨ ਦੀ ਯਾਤਰਾ 'ਤੇ ਦਿੱਲੀ ਪਹੁੰਚੀ। ਇਸ ਦੌਰਾਨ ਉਹ ਦੀਵਾਲੀ ਉਤਸਵ 'ਚ ਹਿੱਸਾ ਲੈਣਗੀ ਤੇ ਅਯੁੱਧਿਆ 'ਚ ਕੋਰੀਆਈ ਮਹਾਰਾਨੀ ਲਈ ਬਣਨ ਵਾਲੇ ਸਮਾਰਕ ਦੇ ਭੂਮੀ ਪੂਜਨ ਸਮਾਰੋਹ 'ਚ ਵੀ ਸ਼ਿਰਕਤ ਕਰਨਗੀ। ਸੁਕ ਦਾ ਸਵਾਗਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ।
ਉਹ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਯੋਜਿਤ ਹੋਣ ਵਾਲੇ 'ਦੀਪ ਉਤਸਵ' ਪ੍ਰੋਗਰਾਮ 'ਚ ਮੁੱਖ ਮਹਿਮਾਨ ਹੋਣਗੀ। ਸੋਮਵਾਰ ਨੂੰ ਉਹ ਰਾਸ਼ਟਰਪਤੀ ਭਵਨ 'ਚ ਭਾਰਤ ਦੀ ਪਹਿਲੀ ਮਹਿਲਾ ਨਾਲ ਮੁਲਾਕਾਤ ਕਰਨਗੀ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੀ।
ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕੀਤੀ। ਇਥੇ ਉਹ ਇਕ ਸਕੂਲ ਦੇ ਪ੍ਰੋਗਰਾਮ 'ਚ ਸ਼ਿਰਕਤ ਕਰਨਗੀ ਤੇ ਸੋਮਵਾਰ ਸ਼ਾਮ ਉਹ ਲਖਨਊ ਲਈ ਰਵਾਨਾ ਹੋ ਜਾਣਗੀ, ਜਿਥੇ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਨਾਲ ਮੁਲਾਕਾਤ ਕਰਨਗੀ।
ਮੰਗਲਵਾਰ ਨੂੰ ਉਹ ਅਯੁੱਧਿਆ ਲਈ ਰਵਾਨਾ ਹੋਣਗੀ, ਜਿਥੇ ਉਹ ਮਹਾਰਾਨੀ ਸੁਰੀਰਤਨਾ ਦੇ ਸਮਾਰਕ ਲਈ ਭੂਮੀ ਪੂਜਨ ਸਮਾਰੋਹ 'ਚ ਹਿੱਸਾ ਲੈਣਗੀ। ਕੋਰੀਆਈ ਮਾਨਤਾ ਮੁਤਾਬਕ ਕਰੀਬ 2000 ਸਾਲ ਪਹਿਲਾਂ ਅਯੁੱਧਿਆ ਦੀ ਰਾਜਕੁਮਾਰੀ ਸੁਰੀਰਤਨਾ ਕੋਰੀਆ ਗਈ ਸੀ ਤੇ ਮਹਾਰਾਜਾ ਕਿਮ ਸੁਰੋ ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੀਓ ਹਵਾਂਗ-ਓਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਜੇਲ 'ਚੋਂ ਪੈਰੋਲ 'ਤੇ ਬਾਹਰ ਆਏ ਅਜੈ ਚੌਟਾਲਾ, ਸਮਰਥਕਾਂ ਦੀ ਲੱਗੀ ਭੀੜ
NEXT STORY