ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਜੋ ਆਪਣੀ ਆਉਣ ਵਾਲੀ ਫਿਲਮ “ਅਲਫ਼ਾ” ਦੀ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ, ਨੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਖਾਸ ਮੁਲਾਕਾਤ ਕੀਤੀ ਅਤੇ ਉਨ੍ਹਾਂ ‘ਮੋਤੀਚੂਰ ਦੇ ਲੱਡੂਆਂ’ ਦਾ ਇੱਕ ਡੱਬਾ ਤੋਹਫ਼ੇ ਵਿੱਚ ਦਿੱਤਾ। ਗੁਰਿੰਦਰਵੀਰ ਸਿੰਘ ਇੱਕ ਮਸ਼ਹੂਰ ਭਾਰਤੀ ਦੌੜਾਕ ਹਨ, ਜਿਨ੍ਹਾਂ ਕੋਲ 100 ਮੀਟਰ ਦੌੜ ਵਿੱਚ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਦਾ ਰਾਸ਼ਟਰੀ ਰਿਕਾਰਡ ਹੈ। ਉਨ੍ਹਾਂ ਨੇ ਇਹ ਉਪਲਬਧੀ ਹਾਲ ਹੀ ਵਿੱਚ 10.09 ਸਕਿੰਟਾਂ ਵਿੱਚ 100 ਮੀਟਰ ਦੀ ਦੌੜ ਪੂਰੀ ਕਰਕੇ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ ਪੇਸ਼ੀ
ਆਲੀਆ ਨੇ ਗੁਰਿੰਦਰਵੀਰ ਨੂੰ ਪੁੱਛਿਆ ਕਿ ਉਸਨੇ ਭਾਰਤ ਦਾ ਸਭ ਤੋਂ ਤੇਜ਼ ਐਥਲੀਟ ਬਣਨ ਦਾ ਫੈਸਲਾ ਕਦੋਂ ਕੀਤਾ, ਜਿਸ 'ਤੇ ਗੁਰਿੰਦਰਵੀਰ ਨੇ ਦੱਸਿਆ ਕਿ, 'ਬਚਪਨ ਵਿੱਚ ਆਪਣੇ ਪਿਤਾ ਦੀਆਂ ਟਰਾਫੀਆਂ ਅਤੇ ਤਮਗੇ ਦੇਖ ਕੇ ਉਸ ਦੇ ਅੰਦਰ ਖੇਡਾਂ ਪ੍ਰਤੀ ਜਨੂੰਨ ਪੈਦਾ ਹੋਇਆ। ਉਸਨੇ ਕਿਹਾ ਕਿ ਉਸਦੇ ਪਿਤਾ ਦੀਆਂ ਐਥਲੈਟਿਕ ਪ੍ਰਾਪਤੀਆਂ ਅਤੇ ਮਹਾਨ ਦੌੜਾਕ ਉਸੈਨ ਬੋਲਟ ਦੇ ਪ੍ਰਦਰਸ਼ਨ ਨੇ ਉਸਨੂੰ ਐਥਲੈਟਿਕਸ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: CID 'ਚ ਲਾਸ਼ ਦਾ ਰੋਲ ਨਿਭਾਉਂਦੀ ਸੀ ਇਹ ਮਸ਼ਹੂਰ ਅਦਾਕਾਰਾ ! ਮਿਲਦੇ ਸੀ 3000 ਰੁਪਏ, ਛਲਕਿਆ ਦਰਦ
ਆਲੀਆ ਨੇ ਫਿਰ ਵਾਲੀਬਾਲ ਕਰੀਅਰ ਦੌਰਾਨ ਉਸ ਦੇ ਪਿਤਾ ਦੀ ਸੱਟ ਬਾਰੇ ਗੱਲ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਖੇਡ ਛੱਡਣ ਲਈ ਮਜਬੂਰ ਹੋਣਾ ਪਿਆ। ਇਸ 'ਤੇ ਗੁਰਿੰਦਰਵੀਰ ਨੇ ਕਿਹਾ, ਜਦੋਂ ਪਿਤਾ ਜੀ ਇੱਕ-ਦੋ ਪੈੱਗ ਲਾਉਂਦੇ ਸਨ ਤਾਂ ਉਹ ਕਹਿੰਦੇ ਸਨ ਕਿ ਜੇਕਰ ਮੈਂ ਖੇਡ ਜਾਰੀ ਰੱਖਦਾ ਤਾਂ ਸ਼ਾਇਦ ਮੈਂ ਅੱਜ ਕਿਸੇ ਮੁਕਾਮ 'ਕੇ ਹੁੰਦਾ। ਬੱਸ, ਫਿਰ ਇਹੀ ਸੁਪਨਾ ਬਾਅਦ ਵਿੱਚ ਉਸ ਦਾ ਸੁਪਨਾ ਬਣ ਗਿਆ। ਜਦੋਂ ਮੈਂ ਦੌੜ ਖਤਮ ਕੀਤੀ ਤਾਂ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਫੋਨ ਕੀਤਾ ਅਤੇ ਕਿਹਾ ਡੈਡੀ ਹੁਣ ਦੱਸੋਂ ਕਿਵੇਂ ਲੱਗ ਰਿਹਾ ਹੈ? ਜਿਸ 'ਤੇ ਉਨ੍ਹਾਂ ਕਿਹਾ, ਮਜ਼ਾ ਆ ਗਿਆ। ਇਸ ਖਾਸ ਮੁਲਾਕਾਤ ਦੇ ਅਖੀਰ ਵਿੱਚ ਆਲੀਆ ਨੇ ਗੁਰਿੰਦਰਵੀਰ ਨੂੰ "ਮੋਤੀਚੂਰ ਦੇ ਲੱਡੂਆਂ" ਦਾ ਇੱਕ ਡੱਬਾ ਤੋਹਫ਼ੇ ਵਿੱਚ ਦਿੱਤਾ। ਇਸ ਤੋਂ ਬਾਅਦ ਗੁਰਿੰਦਰਵੀਰ ਨੇ ਵੀ ਆਲੀਆ ਨੂੰ ਇੱਕ ਜਰਸੀ ਗਿਫਟ ਕੀਤੀ।
ਇਹ ਵੀ ਪੜ੍ਹੋ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ! ਲੜ ਰਿਹੈ ਮੌਤ ਅਤੇ ਜ਼ਿੰਦਗੀ ਦੀ ਜੰਗ
ਦੱਸ ਦੇਈਏ ਕਿ ਆਲੀਆ ਦੀ ਆਉਣ ਵਾਲੀ ਫਿਲਮ 'ਅਲਫ਼ਾ' ਦਾ ਨਿਰਦੇਸ਼ਨ ਸ਼ਿਵ ਰਾਵੇਲ ਨੇ ਕੀਤਾ ਹੈ। ਇਹ YRF ਸਪਾਈ ਯੂਨੀਵਰਸ ਦੀ ਸੱਤਵੀਂ ਕਿਸ਼ਤ ਹੈ। ਇਸ ਵਿੱਚ ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਅਤੇ ਬੌਬੀ ਦਿਓਲ ਮੁੱਖ ਭੂਮਿਕਾਵਾਂ ਵਿੱਚ ਹਨ, ਜਿਸ ਵਿੱਚ ਰਿਤਿਕ ਰੋਸ਼ਨ ਇੱਕ ਕੈਮਿਓ ਰੂਪ ਵਿੱਚ ਦਿਖਾਈ ਦੇਣਗੇ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ ਸ਼ੇਅਰ ਕਰ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕ੍ਰਿਕਟ ਮੈਚ ਦੌਰਾਨ ਡਿੱਗੀ ਬਿਜਲੀ, ਇਕ ਖਿਡਾਰੀ ਦੀ ਮੌਤ... ਅੱਧਾ ਦਰਜਨ ਜ਼ਖਮੀ
NEXT STORY