ਨੈਸ਼ਨਲ ਡੈਸਕ : ਰੱਖੜੀ ਦੇ ਤਿਉਹਾਰ 'ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਰੱਖੜੀ ਦੇ ਤਿਉਹਾਰ ਦੇ ਮੌਕੇ ਰੇਲਵੇ ਨੇ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਤਿੰਨ ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਟਰੇਨਾਂ ਨਵੀਂ ਦਿੱਲੀ ਤੋਂ ਚੱਲਣਗੀਆਂ ਅਤੇ ਇੱਕ ਟਰੇਨ ਦਿੱਲੀ ਜੰਕਸ਼ਨ-ਵਾਰਾਨਸੀ ਵਿਚਕਾਰ ਚੱਲੇਗੀ। ਇਸ ਤੋਂ ਇਲਾਵਾ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਇੰਦੌਰ ਲਈ ਇਕ ਵਿਸ਼ੇਸ਼ ਰੇਲਗੱਡੀ ਵੀ ਚਲਾਈ ਜਾਵੇਗੀ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਰਕਾਰ ਨੇ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ, ਕੱਲ ਤੱਕ ਲਾਗੂ ਰਹਿਣਗੀਆਂ ਪਾਬੰਦੀਆਂ
ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਰੇਲ ਗੱਡੀਆਂ:
ਟਰੇਨ ਨੰਬਰ 04087 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਟਰੇਨ 14 ਅਤੇ 16 ਅਗਸਤ ਨੂੰ ਚੱਲੇਗੀ। ਵਾਪਸੀ ਵਿਚ, ਟ੍ਰੇਨ ਨੰਬਰ 04088 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ ਟਰੇਨ 15 ਅਤੇ 17 ਅਗਸਤ ਨੂੰ ਚੱਲੇਗੀ। ਟਰੇਨ ਨੰਬਰ 04081 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 15 ਅਗਸਤ ਨੂੰ ਰਵਾਨਾ ਹੋਵੇਗੀ। ਵਾਪਸੀ ਵਿਚ, ਰੇਲ ਗੱਡੀ ਨੰਬਰ 04082 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ 16 ਅਗਸਤ ਨੂੰ ਚੱਲੇਗੀ।
ਇਹ ਵੀ ਪੜ੍ਹੋ - ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ
ਦਿੱਲੀ ਜੰਕਸ਼ਨ-ਵਾਰਾਣਸੀ-ਦਿੱਲੀ ਜੰਕਸ਼ਨ ਦੇ ਵਿਚਕਾਰ:
. ਟਰੇਨ ਨੰਬਰ 04080 ਦਿੱਲੀ ਜੰਕਸ਼ਨ-ਵਾਰਾਣਸੀ ਰਿਜ਼ਰਵ ਸਪੈਸ਼ਲ ਟਰੇਨ ਹਰ ਬੁੱਧਵਾਰ ਅਤੇ ਐਤਵਾਰ ਨੂੰ 14 ਅਗਸਤ ਤੋਂ 18 ਅਗਸਤ ਦਰਮਿਆਨ ਚੱਲੇਗੀ।
. ਵਾਪਸੀ ਵਿੱਚ, ਟਰੇਨ ਨੰਬਰ 04079 ਵਾਰਾਣਸੀ-ਦਿੱਲੀ ਜੰਕਸ਼ਨ ਸਪੈਸ਼ਲ ਟਰੇਨ 15 ਤੋਂ 19 ਅਗਸਤ ਦਰਮਿਆਨ ਹਰੇਕ ਵੀਰਵਾਰ ਅਤੇ ਸੋਮਵਾਰ ਨੂੰ ਚੱਲੇਗੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਹਜ਼ਰਤ ਨਿਜ਼ਾਮੂਦੀਨ ਤੋਂ ਇੰਦੌਰ ਲਈ ਵਿਸ਼ੇਸ਼ ਰੇਲ ਗੱਡੀਆਂ:
ਟਰੇਨ ਨੰਬਰ 04412 ਹਜ਼ਰਤ ਨਿਜ਼ਾਮੂਦੀਨ-ਇੰਦੌਰ ਸਪੈਸ਼ਲ ਟਰੇਨ 14 ਅਗਸਤ ਨੂੰ ਚੱਲੇਗੀ। ਇਨ੍ਹਾਂ ਸਪੈਸ਼ਲ ਟਰੇਨਾਂ ਦੇ ਸੰਚਾਲਨ ਨਾਲ ਯਾਤਰੀਆਂ ਨੂੰ ਤਿਉਹਾਰ ਦੇ ਦਿਨਾਂ ਦੌਰਾਨ ਯਾਤਰਾ ਕਰਨ ਦੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਵਿਧਾਇਕ ਅੰਮ੍ਰਿਤ ਲਾਲ ਮੀਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
NEXT STORY