ਨੈਸ਼ਨਲ ਡੈਸਕ : ਅਗਸਤ ਦੇ ਮਹੀਨੇ ਦੀ ਸ਼ੁਰੂਆਤ ਹੋਣ ਦੇ ਨਾਲ ਹੀ ਛੁੱਟੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਮਹੀਨੇ 15 ਅਗਸਤ, ਰੱਖੜੀ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ ਅਤੇ ਅਜਿਹੇ 'ਚ ਸਕੂਲੀ ਬੱਚਿਆਂ ਅਤੇ ਕਰਮਚਾਰੀਆਂ ਲਈ ਰਾਹਤ ਦੀ ਗੱਲ ਹੈ ਕਿ ਇਹ ਦੋਵੇਂ ਤਿਉਹਾਰ ਵੀਕੈਂਡ 'ਤੇ ਪੈ ਰਹੇ ਹਨ। ਇਸ ਕਾਰਨ ਲੋਕਾਂ ਨੂੰ ਲਗਾਤਾਰ 5 ਦਿਨ ਆਰਾਮ ਮਿਲੇਗਾ। ਅਜਿਹੇ 'ਚ ਇਨ੍ਹਾਂ ਦਿਨਾਂ 'ਚ ਪੂਰੇ ਦੇਸ਼ 'ਚ ਜਨਤਕ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਇਸ ਤੋਂ ਇਲਾਵਾ ਮਹੀਨੇ ਵਿੱਚ ਕੁੱਲ ਪੰਜ ਸ਼ਨੀਵਾਰ ਅਤੇ ਚਾਰ ਐਤਵਾਰ ਹੁੰਦੇ ਹਨ। ਇਸ ਤੋਂ ਇਲਾਵਾ ਕਈ ਅਜਿਹੇ ਮੌਕੇ ਹਨ, ਜਿਨ੍ਹਾਂ 'ਤੇ ਜਨਤਕ ਛੁੱਟੀ ਹੋਵੇਗੀ। ਅਜਿਹੇ 'ਚ ਇਸ ਮਹੀਨੇ ਕੁੱਲ 12 ਦਿਨਾਂ ਦੀਆਂ ਛੁੱਟੀਆਂ ਹਨ। ਹਰ ਸਾਲ 15 ਅਗਸਤ ਨੂੰ ਦੇਸ਼ ਭਰ ਵਿੱਚ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ 15 ਅਗਸਤ ਵੀਰਵਾਰ ਨੂੰ ਪੈ ਰਿਹਾ ਹੈ। ਇਸ ਤੋਂ ਬਾਅਦ 17 ਅਤੇ 18 ਅਗਸਤ ਨੂੰ ਜ਼ਿਆਦਾਤਰ ਦਫ਼ਤਰਾਂ ਅਤੇ ਕਾਲਜਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਇਸ ਦੇ ਨਾਲ ਹੀ ਰੱਖੜੀ ਦਾ ਤਿਉਹਾਰ 19 ਅਗਸਤ ਯਾਨੀ ਸੋਮਵਾਰ ਵਾਲੇ ਦਿਨ ਆ ਰਿਹਾ ਹੈ। ਇਸ ਕਰਕੇ ਇਸ ਵਾਰ ਲੋਕ 16 ਅਗਸਤ ਨੂੰ ਛੁੱਟੀ ਲੈ ਕੇ 5 ਦਿਨਾਂ ਦੀ ਲੰਬੀ ਛੁੱਟੀ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਕਾਂਵੜ ਯਾਤਰਾ ਕਾਰਨ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਜਿਵੇਂ ਮੁਰਾਦਾਬਾਦ, ਮੁਜ਼ੱਫਰਨਗਰ, ਮੇਰਠ, ਸਹਾਰਨਪੁਰ ਅਤੇ ਹਾਪੁੜ ਵਿੱਚ 27 ਜੁਲਾਈ ਤੋਂ 2 ਅਗਸਤ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਰਬਾਲਾਈਫ ਇੰਡੀਆ ਨੇ ਪ੍ਰਮਾਣਿਕ ਉਤਪਾਦ ਖਰੀਦਣ ਲਈ ਅਧਿਕਾਰਤ ਚੈਨਲਾਂ ਦੀ ਘੋਸ਼ਣਾ ਕੀਤੀ
NEXT STORY