ਨੈਸ਼ਨਲ ਡੈਸਕ- ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਜਨਮ ਦਿਨ ਹੈ, ਉਹ 58 ਸਾਲ ਦੇ ਹੋ ਗਏ ਹਨ। ਸ਼ਾਹ ਦਾ ਜਨਮ 22 ਅਕਤੂਬਰ 1964 ਨੂੰ ਮੁੰਬਈ ਦੇ ਗੁਜਰਾਤੀ ਪਰਿਵਾਰ ’ਚ ਹੋਇਆ। ਗੁਜਰਾਤੀ ਪਰਿਵਾਰ ’ਚ ਜਨਮੇ ਅਮਿਤ ਸ਼ਾਹ ਨੂੰ ਅੱਜ ਦੀ ਮੌਜੂਦਾ ਰਾਜਨੀਤੀ ਦਾ ‘ਚਾਣਕਿਆ’ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਸ਼ਾਹ ਦਾ ਸ਼ੇਅਰ ਬ੍ਰੋਕਰ ਤੋਂ ਰਾਜਨੀਤੀ ਦਾ ਸਮਰਾਟ ਬਣਨ ਦਾ ਸਫ਼ਰ ਕਾਫੀ ਦਿਲਚਸਪ ਰਿਹਾ ਹੈ।
ਇਹ ਵੀ ਪੜ੍ਹੋ- PM ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਮ ਦਿਨ ਦੀ ਦਿੱਤੀ ਵਧਾਈ
ਰਾਜਨੀਤੀ ਦਾ ਚਾਣਕਿਆ
ਅਮਿਤ ਸ਼ਾਹ ਨੂੰ ਰਾਜਨੀਤੀ ਦਾ ਚਾਣਕਿਆ ਕਿਹਾ ਜਾਂਦਾ ਹੈ। ਉਨ੍ਹਾਂ ਨੇ ਭਾਜਪਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣਾ ਦਿੱਤਾ। ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਮੈਂਬਰਸ਼ਿਪ ਮੁਹਿੰਮ ਚਲਾਈ, ਜੋ ਇਕ ਸਾਲ ਵਿਚ 10 ਕਰੋੜ ਦਾ ਅੰਕੜਾ ਪਾਰ ਕਰ ਗਈ।
ਅਮਿਤ ਸ਼ਾਹ ਦੇ ਜੀਵਨ ਨਾਲ ਜੁੜੇ ਅਣਸੁਣੇ ਕਿੱਸੇ-
-ਅਮਿਤ ਸ਼ਾਹ ਦੇ ਪਰਿਵਾਰ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਦੇ ਪਿਤਾ ਇਕ ਵੱਡੇ ਕਾਰੋਬਾਰੀ ਸਨ। ਸ਼ਾਹ ਬਚਪਨ ’ਚ ਹੀ RSS ਯਾਨੀ ਰਾਸ਼ਟਰੀ ਸਵੈਮ ਸੇਵਕ ਸੰਘ ’ਚ ਸ਼ਾਮਲ ਹੋ ਗਏ ਸਨ। ਆਪਣੀ ਪੜ੍ਹਾਈ ਦੌਰਾਨ ਉਨ੍ਹਾਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨਾਲ ਵੀ ਕੰਮ ਕੀਤਾ।
-ਸ਼ਾਹ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਸਟਾਕ ਬ੍ਰੋਕਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਨੂੰ 1995 ’ਚ ਗੁਜਰਾਤ ਰਾਜ ਵਿੱਤ ਨਿਗਮ ਦੇ ਚੇਅਰਪਰਸਨ ਵਜੋਂ ਚੁਣਿਆ ਗਿਆ। ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਸਨ।
-ਸ਼ਾਹ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਪਹਿਲੀ ਮੁਲਾਕਾਤ 1982 ’ਚ ਅਹਿਮਦਾਬਾਦ ਵਿਖੇ ਹੋਈ ਸੀ। ਪ੍ਰਧਾਨ ਮੰਤਰੀ ਮੋਦੀ ਉਸ ਸਮੇਂ RSS ਦੇ ਪ੍ਰਚਾਰਕ ਸਨ।
ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’
-ਸ਼ਾਹ ਨੂੰ 1991 ’ਚ ਲਾਲ ਕ੍ਰਿਸ਼ਨ ਅਡਵਾਨੀ ਅਤੇ 1996 ’ਚ ਅਟਲ ਬਿਹਾਰੀ ਵਾਜਪਾਈ ਦੇ ਚੋਣ ਪ੍ਰਚਾਰ ਦੀ ਕਮਾਨ ਸੌਂਪੀ ਗਈ ਸੀ। ਇਸ ’ਚ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਸੀ। ਇੱਥੋਂ ਉਹ ਇਕ ਸ਼ਾਨਦਾਰ ਚੋਣ ਪ੍ਰਬੰਧਕ ਅਤੇ ਕੁਸ਼ਲ ਰਣਨੀਤੀਕਾਰ ਵਜੋਂ ਉੱਭਰੇ।
-ਗੁਜਰਾਤ ’ਚ 1997 ’ਚ ਸਰਖੇਜ ਸੀਟ ’ਤੇ ਹੋਈ ਜ਼ਿਮਨੀ ਚੋਣ ਜਿੱਤ ਕੇ ਗੁਜਰਾਤ ’ਚ ਪਹਿਲੀ ਵਾਰ ਵਿਧਾਇਕ ਬਣੇ ਸਨ। ਉਹ 1998, 2002 ਅਤੇ 2007 ’ਚ ਵੀ ਲਗਾਤਾਰ ਜਿੱਤ ਦਰਜ ਕਰ ਕੇ ਵਿਧਾਨ ਸਭਾ ਵਿਚ ਪੁੱਜੇ ਸਨ।
-ਸਾਲ 2002 ’ਚ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਸ਼ਾਹ ਨੂੰ ਆਪਣੀ ਕੈਬਨਿਟ ’ਚ ਥਾਂ ਦਿੱਤੀ। ਉਨ੍ਹਾਂ ਨੂੰ ਕਈ ਵੱਡੇ ਮੰਤਰਾਲਿਆਂ ਦੀ ਕਮਾਨ ਸੌਂਪੀ ਗਈ ਸੀ।
-ਸ਼ਾਹ ਦੇ ਕੁਸ਼ਲ ਪ੍ਰਬੰਧਨ ਅਤੇ ਚੰਗੀ ਰਣਨੀਤੀ ਦਾ ਨਤੀਜਾ ਸੀ ਕਿ ਭਾਜਪਾ ਨੇ 2014 ਵਿਚ ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ’ਚੋਂ 73 ਸੀਟਾਂ ਜਿੱਤੀਆਂ।
-ਮੌਜੂਦਾ ਸਮੇਂ ਵਿਚ ਵਿਰੋਧੀ ਪਾਰਟੀ ’ਚੋਂ ਕਿਸੇ ਵਿਚ ਵੀ ਸ਼ਾਹ-ਮੋਦੀ ਜੋੜੀ ਨੂੰ ਤੋੜਨ ਦੀ ਤਾਕਤ ਨਹੀਂ ਹੈ।
-ਮੋਦੀ ਸਰਕਾਰ ਦੂਜੀ ਵਾਰ 2019 ’ਚ ਜਦੋਂ ਬਹੁਮਤ ਨਾਲ ਸੱਤਾ ’ਚ ਆਈ ਤਾਂ ਅਮਿਤ ਸ਼ਾਹ ਨੂੰ ਕੇਂਦਰੀ ਗ੍ਰਹਿ ਮੰਤਰੀ ਦਾ ਅਹੁਦਾ ਸੌਂਪਿਆ ਗਿਆ। ਬਤੌਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਫ਼ੈਸਲਾ ਲਿਆ, ਉਹ ਹੈ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣਾ।
ਇਹ ਵੀ ਪੜ੍ਹੋ- ਆਸਾਮ ਸਰਕਾਰ ਦਾ ਵੱਡਾ ਤੋਹਫ਼ਾ, 36 ਹਜ਼ਾਰ ਹੋਣਹਾਰ ਵਿਦਿਆਰਥੀਆਂ ਦੇਵੇਗੀ ਸਕੂਟਰ
PM ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਨਮ ਦਿਨ ਦੀ ਦਿੱਤੀ ਵਧਾਈ
NEXT STORY