ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਰਾਜ ਪੱਧਰੀ ਇਕ ਮੁੱਕੇਬਾਜ਼ ਨੂੰ ਜਾਇਦਾਦ ਵਿਵਾਦ 'ਚ ਆਪਣੇ ਚਾਚੇ ਨੂੰ ਗੋਲੀ ਮਾਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਪਛਾਣ ਰਾਜਨ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਪਤਾ ਲੱਗਾ ਕਿ ਉਹ ਪਹਿਲੇ ਵੀ ਚਾਰ ਅਪਰਾਧਕ ਮਾਮਲਿਆਂ 'ਚ ਸ਼ਾਮਲ ਰਿਹਾ ਹੈ, ਜਿਨ੍ਹਾਂ 'ਚ ਹਰਿਆਣਾ 'ਚ ਕਤਲ ਦੀ ਕੋਸ਼ਿਸ਼, ਅਗਵਾ ਅਤੇ ਹੋਰ ਗੰਭੀਰ ਮਾਮਲੇ ਹਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਰਾਜਨ ਫੌਰ (30) ਦਾ ਹਰਿਆਣਾ ਦੇ ਪਾਨੀਪਤ ਦੇ ਨੰਗਲਾ ਪਾਰ ਪਿੰਡ 'ਚ ਰਹਿਣ ਵਾਲੇ ਆਪਣੇ ਚਾਚੇ ਆਜ਼ਾਦ ਨਾਲ ਜਾਇਦਾਦ ਵਿਵਾਦ ਸੀ। ਪਿਛਲੇ ਮਹੀਨੇ ਆਜ਼ਾਦ ਨੇ ਰਾਜਨ ਦੀ ਮਾਂ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਅਪਮਾਨਤ ਕੀਤਾ ਸੀ, ਜਿਸ ਤੋਂ ਬਾਅਦ ਰਾਜਨ ਨੇ ਬਦਲਾ ਲੈਣ ਦੀ ਠਾਨੀ।''
ਆਜ਼ਾਦ 23 ਜੂਨ ਨੂੰ ਆਪਣੀ ਕਾਰ 'ਤੇ ਆਪਣੇ ਪਿੰਡ ਜਾ ਰਿਹਾ ਸੀ, ਉਦੋਂ ਰਾਜਨ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਦੱਸਿਆ ਕਿ ਇਕ ਗੋਲੀ ਕਾਰ ਨੂੰ ਚੀਰਦੀ ਹੋਈ ਆਜ਼ਾਦ ਦੀ ਕਮਰ 'ਚ ਜਾ ਲੱਗੀ। ਪੁਲਸ ਨੇ ਦੱਸਿਆ ਕਿ ਹਾਲਾਂਕਿ ਆਜ਼ਾਦ ਨੇ ਕਾਰ ਚਲਾਉਣਾ ਜਾਰੀ ਰੱਖਿਆ ਅਤੇ ਉਸ ਦਾ ਪਿੱਛਾ ਕਰ ਰਹੇ ਰਾਜਨ ਨੂੰ ਚਕਮਾ ਦਿੰਦੇ ਹੋਏ ਘਰ ਪਹੁੰਚ ਗਿਆ। ਆਜ਼ਾਦ ਨੂੰ ਉਸ ਦੇ ਪਰਿਵਾਰ ਵਾਲੇ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਅਧਿਕਾਰੀ ਨੇ ਕਿਹਾ,''ਹਰਿਆਣਾ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੂੰ ਰੋਹਿਣੀ ਇਲਾਕੇ 'ਚ ਰਾਜਨ ਦੀ ਮੌਜੂਦਗੀ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਰੂਖਾਬਾਦ 'ਚ ਵਾਪਰਿਆ ਹਾਦਸਾ, ਤਿੰਨ ਮਹਿਲਾਵਾਂ ਦੀ ਮੌਤ, 25 ਜ਼ਖਮੀ
NEXT STORY