ਕੋਇੰਬਟੂਰ— ਦੇਸ਼ ਭਰ 'ਚ ਵਿਸਾਖੀ ਆਪਣੇ ਰੀਤੀ-ਰਿਵਾਜ ਨਾਲ ਮਨਾਈ ਗਈ। ਤਾਮਿਨਲਾਡੂ 'ਚ ਵੀ ਚਿਥੀਰਈ ਮਹੀਨੇ 'ਚ ਮਨਾਏ ਜਾਣ ਵਾਲੇ ਨਵੇਂ ਸਾਲ ਦੇ ਤੌਰ 'ਤੇ ਇਸ ਦਿਨ ਮਾਂ ਅੰਬਿਗਈ ਮੁਥੁਮਰੀਯਾਮਨ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਕੋਇੰਬਟੂਰ 'ਚ ਮਾਂ ਅੰਬਿਗਈ ਮੁਥੁਮਰੀਯਾਮਨ ਦੀ ਇਕ ਮੂਰਤੀ ਦੀ ਵਿਸ਼ੇਸ਼ ਸਜਾਵਟ ਦੇਖਣ ਨੂੰ ਮਿਲੀ। ਇੱਥੇ ਦੇਵੀ ਦੀ ਮੂਰਤੀ ਦੀ ਸਜਾਵਟ 'ਚ ਢੇਰਾਂ ਰੁਪਏ ਲਗਾਏ ਗਏ। ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਕਿ ਮੂਰਤੀ ਸਜਾਵਟ 'ਚ ਕਿਸ ਤਰ੍ਹਾਂ ਨਾਲ ਨੋਟਾਂ ਦੀ ਵਰਤੋਂ ਕੀਤੀ ਗਈ ਹੈ। ਉਹ ਵੀ ਨੋਟ ਕੋਈ ਮਾਮੂਲੀ ਨਹੀਂ ਸਗੋਂ 2 ਹਜ਼ਾਰ ਅਤੇ 500 ਰੁਪਏ ਦੇ ਇਸਤੇਮਾਲ ਕੀਤੇ ਗਏ ਹਨ। ਸਿਰਫ ਮੂਰਤੀ 'ਤੇ ਹੀ ਨੋਟਾਂ ਦੀ ਸਜਾਵਟ ਨਹੀਂ ਹੈ, ਤੁਸੀਂ ਗੌਰ ਨਾਲ ਦੇਖੋਗੇ ਤਾਂ ਕੰਧਾਂ 'ਤੇ ਵੀ ਨੋਟਾਂ ਦੀ ਸਜਾਵਟ ਦਿਖਾਈ ਦੇਵੇਗੀ।
ਤਮਿਲ ਹਿੰਦੂ ਕਲੰਡਰ ਅਨੁਸਾਰ ਚਿਥੀਰਈ ਮਹੀਨੇ (ਅਪ੍ਰੈਲ) ਦੀ 14 ਤਾਰੀਕ ਨੂੰ ਹੀ ਇੱਥੋਂ ਦੇ ਲੋਕ ਨਵਾਂ ਸਾਲ ਮਨਾਉਂਦੇ ਹਨ। ਥਈ ਮਹੀਨੇ ਦੀ 14 ਤਾਰੀਕ ਨੂੰ ਫਸਲਾਂ-ਖੇਤੀ ਨਾਲ ਸੰਬੰਧਤ ਤਿਉਹਾਰ ਪੋਂਗਲ ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸਾਲ 2008 'ਚ ਕਰੁਣਾਨਿਧੀ ਦੀ ਅਗਵਾਈ ਵਾਲੀ ਦਰਮੁਕ ਸਰਕਾਰ ਨੇ ਤਾਮਿਲਨਾਡੂ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕੀਤਾ ਸੀ ਕਿ ਤਮਿਲ ਨਵੇਂ ਸਾਲ 14 ਜਨਵਰੀ ਨੂੰ ਮਨਾਇਆ ਜਾਵੇ, ਜੋ ਪੋਂਗਲ ਦੇ ਦਿਨ ਪੈਂਦਾ ਹੈ।
ਭੁੱਖ ਹੜਤਾਲ ਰਾਜਨੀਤੀ 'ਤੇ ਸ਼ਿਵਸੈਨਾ ਨੇ ਭਾਜਪਾ-ਕਾਂਗਰਸ 'ਤੇ ਕੱਸਿਆ ਨਿਸ਼ਾਨਾ
NEXT STORY