ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਮੁਖੀ ਐੱਚ. ਡੀ. ਦੇਵੇਗੌੜਾ ਦੀ ਸ਼ਲਾਘਾ ਕੀਤੀ ਹੈ। ਦਰਅਸਲ ਦੇਵੇਗੌੜਾ ਸ਼ਨੀਵਾਰ ਨੂੰ ਗੁਜਰਾਤ ਦੇ ਕੇਵੜੀਆ 'ਚ ਸਥਿਤ ਸਟੈਚੂ ਆਫ ਯੂਨਿਟੀ ਦਾ ਦੌਰਾ ਕਰਨ ਗਏ ਸਨ। ਇੱਥੇ ਦੱਸ ਦੇਈਏ ਕਿ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੇ ਸਨਮਾਨ 'ਚ ਉਨ੍ਹਾਂ ਦਾ 182 ਫੁੱਟ ਦਾ ਸਟੈਚੂ ਗੁਜਰਾਤ ਦੇ ਨਰਮਦਾ ਨਦੀ 'ਤੇ ਸਰਦਾਰ ਸਰੋਵਰ ਡੈਮ 'ਤੇ ਬਣਾਇਆ ਗਿਆ ਹੈ। ਇਸ ਨੂੰ 'ਸਟੈਚੂ ਆਫ ਯੂਨਿਟੀ' ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 31 ਅਕਤੂਬਰ 2018 ਨੂੰ ਕੀਤਾ ਸੀ।

ਪੀ. ਐੱਮ. ਮੋਦੀ ਨੇ ਟਵੀਟ ਕਰ ਕੇ ਕਿਹਾ, ''ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਜੀ ਨੂੰ ਸਟੈਚੂ ਆਫ ਯੂਨਿਟੀ ਦਾ ਦੌਰਾ ਕਰਦੇ ਦੇਖ ਖੁਸ਼ੀ ਹੋਈ।'' ਇਸ ਤੋਂ ਪਹਿਲਾਂ ਦੇਵੇਗੌੜਾ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਲਿਖਿਆ ਸੀ, ''ਗੁਜਰਾਤ ਦੇ ਸਰਦਾਰ ਸਰੋਵਰ ਡੈਮ 'ਤੇ ਬਣੇ ਸਟੈਚੂ ਆਫ ਯੂਨਿਟੀ ਦਾ ਦੌਰਾ ਕੀਤਾ।'' ਸਾਬਕਾ ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੇ ਸਟੈਚੂ ਕੋਲ ਲਈਆਂ ਤਸਵੀਰਾਂ ਨੂੰ ਵੀ ਟਵੀਟ ਕੀਤਾ ਸੀ।
BSF ਨੇ ਅਸਫ਼ਲ ਕੀਤੀ ਘੁਸਪੈਠ ਦੀ ਕੋਸ਼ਿਸ਼, ਕਾਰਵਾਈ ਦੇਖ ਦੌੜੇ ਅੱਤਵਾਦੀ
NEXT STORY