ਗੁਜਰਾਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਬੁੱਧਵਾਰ ਨੂੰ ਗੁਜਰਾਤ ਦੇ ਨਰਮਦਾ ਜ਼ਿਲੇ ਵਿਚ ਕੇਵੜੀਆ ਸਥਿਤ ਸਰਦਾਰ ਸਰੋਵਰ ਬੰਨ੍ਹ ਤੋਂ ਲੱਗਭਗ 3 ਕਿਲੋਮੀਟਰ ਦੀ ਦੂਰੀ 'ਤੇ ਸਾਧੂ ਬੇਟ ਟਾਪੂ 'ਤੇ ਬਣੀ ਸਰਦਾਰ ਵੱਲਭ ਭਾਈ ਪਟੇਲ ਦੀ 182 ਮੀਟਰ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਅੱਜ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਮੋਦੀ ਵਲੋਂ ਇਸ ਮੂਰਤੀ ਦੀ ਘੁੰਡ ਚੁਕਾਈ ਕੀਤੀ ਗਈ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ।
ਇੱਥੇ ਦੱਸ ਦੇਈਏ ਕਿ ਸਾਲ 2010 'ਚ ਜਦੋਂ ਮੋਦੀ ਗੁਜਰਾਤ ਦੇ ਸੀ. ਐੱਮ. ਸਨ ਤਾਂ ਉਨ੍ਹਾਂ ਨੇ ਸਟੈਚੂ ਆਫ ਯੂਨਿਟੀ ਬਣਾਉਣ ਦੀ ਯੋਜਨਾ ਦੱਸੀ ਸੀ। ਮੋਦੀ ਨੇ ਉਦੋਂ ਕਿਹਾ ਸੀ ਕਿ ਉਹ ਉਸ ਮਹਾਨ ਸ਼ਖਸ ਲਈ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਭਾਰਤ ਨੂੰ ਇਕ ਕੀਤਾ।

ਇਸ ਮੂਰਤੀ ਦੀ ਖਾਸੀਅਤ ਇਹ ਹੈ ਕਿ ਇਹ ਸਟੈਚੂ ਆਫ ਲਿਬਰਟੀ ਤੋਂ ਦੋਗੁਣੀ ਉੱਚੀ ਹੈ। 182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ਵਿਚ ਹਜ਼ਾਰਾਂ ਮਜ਼ਦੂਰ ਅਤੇ ਸੈਂਕੜੇ ਇੰਜੀਨੀਅਰ ਕਈ ਮਹੀਨਿਆਂ ਤਕ ਸ਼ਿਲਪਕਾਰਾਂ ਨੇ ਸਖਤ ਮਿਹਨਤ ਕੀਤੀ। ਇਸ ਮੂਰਤੀ ਨੂੰ ਬਣਾਉਣ ਵਿਚ 2979 ਕਰੋੜ ਰੁਪਏ ਖਰਚ ਹੋਏ ਹਨ। ਇਸ ਦਾ ਕੰਮ ਐੱਲ. ਐਂਡ. ਟੀ. ਕੰਪਨੀ ਨੂੰ ਅਕਤੂਬਰ 2014 'ਚ ਸੌਂਪਿਆ ਗਿਆ ਸੀ।

ਇਸ ਕੰਮ ਦੀ ਸ਼ੁਰੂਆਤ ਅਪ੍ਰੈੱਲ 2015 'ਚ ਹੋਈ ਸੀ। ਇਸ 'ਚ 70 ਹਜ਼ਾਰ ਟਨ ਸੀਮੇਂਟ ਅਤੇ ਲੱਗਭਗ 24,000 ਟਨ ਸਟੀਲ ਅਤੇ 1700 ਟਨ ਤਾਂਬਾ ਅਤੇ ਇੰਨਾ ਹੀ ਕਾਂਸਾ ਲੱਗਿਆ ਹੈ। ਮੋਦੀ ਵਲੋਂ ਪਟੇਲ ਦੀ ਜਯੰਤੀ 'ਤੇ ਅੱਜ ਇਸ ਮੂਰਤੀ ਨੂੰ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਤੋਂ ਬਾਅਦ ਹੈਲੀਕਾਪਟਰ ਜ਼ਰੀਏ ਇਸ 'ਤੇ ਫੁੱਲ ਵੀ ਵਰਸਾਏ ਗਏ। ਹਵਾਈ ਫੌਜ ਦੇ ਤੇਜ਼ ਕਿਰਨ ਜਹਾਜ਼ਾਂ ਨੇ ਇਸ ਮੌਕੇ 'ਤੇ ਆਕਾਸ਼ 'ਚ ਤਿਰੰਗਾ ਬਣਾਇਆ।
ਕੁਵੈਤ ਦੇ ਗਾਇਕ ਨੇ ਗਾਇਆ ਬਾਪੂ ਦਾ ਭਜਨ, ਸੁਸ਼ਮਾ ਨੇ ਕੀਤੀ ਪ੍ਰਸ਼ੰਸਾ (ਵੀਡੀਓ)
NEXT STORY