helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, APR 23, 2025
ਪੰਜਾਬ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ...
'ਕਲਮਾ ਪੜ੍ਹਨ ਨੂੰ ਕਿਹਾ ਤੇ ਫਿਰ ਮਾਰ 'ਤੀਆਂ...
ਗੌਰ ਨਾਲ ਵੇਖ ਲਓ, ਇਹ ਹਨ ਉਹ ਦਰਿੰਦੇ ਜਿਨ੍ਹਾਂ ਨੇ...
Pahalgam Attack : ਅੱਤਵਾਦੀਆਂ ਦੇ ਸਕੈੱਚ ਹੋਏ ਜਾਰੀ
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਣ ਪੂਰੀ ਦੁਨੀਆ ਪ੍ਰੇਸ਼ਾਨ ਹੈ। ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਇਸ ਮਹਾਮਾਰੀ 'ਤੇ ਕਿਵੇਂ ਰੋਕ ਲਗਾਈ ਜਾਵੇ। ਇਸ ਨੂੰ ਰੋਕਣਾ ਇਕ ਚੁਣੌਤੀ ਬਣਦਾ ਜਾ ਰਿਹਾ ਹੈ। ਹਾਲਾਂਕਿ ਹਾਈਜੀਨ, ਸੋਸ਼ਲ ਡਿਸਟੈਂਸਿੰਗ ਅਤੇ ਲਾਕਡਾਊਨ ਦੇ ਜ਼ਰੀ ਇਸ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਕਡਾਊਨ 'ਚ ਰਹਿਣਾ, ਇਸ ਦੇ ਨਿਯਮਾਂ ਦੀ ਪਾਲਣਾ ਕਰਨਾ ਆਸਾਨ ਨਹੀਂ ਹੈ। ਜੇਕਰ ਤੁਸੀਂ ਆਪਣੀਆਂ ਆਦਤਾਂ ਨਹੀਂ ਬਲਦੇ ਤਾਂ ਲਾਕਡਾਊਨ 'ਚ ਰਹਿਣ ਦੇ ਬਾਵਜੂਦ ਤੁਸੀਂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਸਕਦੇ ਹੋ। ਆਓ ਜਾਣਦੇ ਤਾਂ ਕਿਹੜੀਆਂ ਹਨ ਉਹ ਆਦਤਾਂ। 1. ਹੋਮ ਡਿਲੀਵਰੀ ਸਰਵਿਸ ਜੇਕਰ ਤੁਸੀਂ ਘਰ 'ਚ ਬੈਠ ਕੇ ਬਾਹਰ ਤੋਂ ਸਾਮਾਨ ਮੰਗਵਾ ਰਹੇ ਹੋ ਅਤੇ ਇਹ ਸੋਚ ਰਹੇ ਹੋ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਤਾਂ ਤੁਸੀਂ ਗਲਤ ਹੋ। ਆਨਲਾਈਨ ਡਿਲੀਵਰੀ 'ਚ ਸਾਮਾਨ ਪੈਕਿੰਗ ਤੋਂ ਲੈ ਕੇ ਡਿਲੀਵਰੀ ਬੁਆਏ ਤਕ ਕਈ ਲੋਕਾਂ ਦੇ ਸੰਪਰਕ 'ਚ ਆਉਂਦਾ ਹੈ, ਅਜਿਹੇ 'ਚ ਡਿਲੀਵਰੀ ਨੂੰ ਲੈ ਕੇ ਵੀ ਸਾਵਧਾਨ ਰਹੋ। ਸਾਮਾਨ ਲੈਣ ਤੋਂ ਤੁਰੰਤ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਓ। ਪੈਕਿੰਗ ਨੂੰ ਕੁੜੇ 'ਚ ਸੁੱਟ ਦਿਓ। 2. ਕੱਪੜੇ ਨਾ ਬਦਲਣਾ ਲਾਕਡਾਊਨ ਦੌਰਾਨ ਵੀ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਖਰੀਦਣ ਦੀ ਛੋਟ ਹੈ। ਅਜਿਹੇ 'ਚ ਲੋਕ ਕੁਝ ਸਮੇਂ ਲਈ ਘਰਾਂ ਤੋਂ ਬਾਹਰ ਨਿਕਲਦੇ ਹਨ। ਜੇਕਰ ਤੁਸੀਂ ਵੀ ਗ੍ਰੋਸਰੀ ਸਟੋਰ 'ਤੇ ਸਾਮਾਨ ਖਰੀਦਣ ਜਾਂਦੇ ਹੋ ਅਤੇ ਵਾਪਸ ਆ ਕੇ ਕੱਪੜੇ ਨਹੀਂ ਬਦਲਦੇ ਤਾਂ ਇਹ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਖੁਦ ਸੁਪਰ ਮਾਰਕੀਟ 'ਚ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ ਜ਼ਰੂਰੀ ਹੋ ਜਾਂਦਾ ਹੈ। ਘਰ ਆਉਂਦੇ ਹੀ ਪਾਏ ਹੋਏ ਕੱਪੜਿਆਂ ਨੂੰ ਤੁਰੰਤ ਧੋ ਦਿਓ। ਚੰਗਾ ਹੋਵੇਗਾ ਕਿ ਤੁਸੀਂ ਇਸ ਤੋਂ ਬਾਅਦ ਨਹਾ ਲਿਓ। 3. ਘਰ ਦੇ ਕਿਸੇ ਮੈਂਬਰ 'ਚ ਲੱਛਣ ਦਿੱਸਣ 'ਤੇ ਅਣਦੇਖੀ ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਦੇ ਕਈ ਅਜਿਹੇ ਮਾਮਲੇ ਸਨ ਜਿਨ੍ਹਾਂ 'ਚ ਵਾਇਰਸ ਘਰ ਦੇ ਹੀ ਕਿਸੇ ਮੈਂਬਰ ਤੋਂ ਫੈਲਿਆ। ਜੇਕਰ ਘਰ ਦੇ ਕਿਸੇ ਮੈਂਬਰ 'ਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆ ਰਹੇ ਹਨ ਤਾਂ ਉਸ ਨੂੰ ਆਇਸੋਲੇਟ ਕਰੋ। ਕਰੀਬੀ ਦੋਸਤਾਂ 'ਚ ਵੀ ਵਾਇਰਸ ਦੇ ਲੱਛਣ ਹਨ ਤਾਂ ਉਨ੍ਹਾਂ ਤੋਂ ਵੀ ਦੂਰੀ ਬਣਾ ਕੇ ਰੱਖੋ। 4. ਫੋਨ ਨੂੰ ਸਾਫ ਨਾ ਕਰਨਾ ਲਾਕਡਾਊਨ 'ਚ ਜ਼ਿਆਦਾਤਰ ਲੋਕਾਂ ਲਈ ਸਮਾਂ ਬਤੀਤ ਕਰਨ ਦਾ ਜ਼ਰੀਆ ਉਨ੍ਹਾਂ ਦਾ ਫੋਨ ਹੀ ਹੈ। ਫੋਨ 'ਚ ਵੀ ਵਾਇਰਸ ਦੇ ਹੋਣ ਦਾ ਖਤਰਾ ਰਹਿੰਦਾ ਹੈ ਜੋ ਤੁਹਾਡੇ ਤਕ ਪਹੁੰਚ ਸਕਦਾ ਹੈ। ਫੋਨ ਕਈ ਲੋਕਾਂ ਦੇ ਹੱਥਾਂ 'ਚ ਜਾਂਦਾ ਹੈ, ਅਜਿਹੇ 'ਚ ਵਾਇਰਸ ਦਾ ਖਤਰਾ ਜ਼ਿਆਦਾ ਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਫੋਨ ਸਾਫ ਨਹੀਂ ਕਰਦੇ ਹੋ ਤਾਂ ਇਸ ਦੀ ਆਦਾਤ ਨੂੰ ਬਦਲ ਲਓ। 5. ਗੁਆਂਢੀਆਂ ਨੂੰ ਮਿਲਣਾ ਲਾਕਡਾਊਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਘਰ 'ਚ ਦੋਸਤਾਂ ਜਾਂ ਗੁਆਂਢੀਆਂ ਦੀ ਭੀੜ੍ਹ ਇਕੱਠੀ ਕਰ ਲਓ। ਸੋਸ਼ਲ ਡਿਸਟੈਂਸਿੰਗ ਦਾ ਸਿੱਧਾ ਮਤਲਬ ਹੈ ਕਿ ਲੋਕਾਂ ਤੋਂ ਇਕ ਦੂਰੀ ਬਣਾ ਕੇ ਰੱਖਣਾ ਕਿਉਂਕਿ ਕੋਰੋਨਾ ਵਾਇਰਸ ਇਕ-ਦੂਜੇ ਦੇ ਸੰਪਰਕ 'ਚ ਆਉਣ ਤੋਂ ਤੇਜੀ ਨਾਲ ਫੈਲਦਾ ਹੈ। ਤੁਸੀਂ ਚਾਹੋ ਤਾਂ ਆਪਣੀ ਬਾਲਕੋਨੀ ਜਾਂ ਛੱਤ ਤੋਂ ਲੋਕਾਂ ਨਾਲ ਗੱਲ ਕਰ ਸਕਦੇ ਹੋ ਪਰ ਇਸ ਸਮੇਂ ਲੋਕਾਂ ਨੂੰ ਆਪਣੇ ਘਰ ਸੱਦਣਾ ਜਾਂ ਮਿਲਣਾ ਜਾਣਾ ਸਹੀ ਨਹੀਂ ਹੈ।
ਭਾਰਤ ਨੂੰ ਕੋਰੋਨਾ ਕਾਰਣ ਹੋਣ ਵਾਲੀ ਆਰਥਿਕ ਤਬਾਹੀ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ : ਰਾਹੁਲ ਗਾਂਧੀ
Stories You May Like
ਨਵੀਂ ਮੁਸੀਬਤ 'ਚ ਘਿਰਣਗੇ ਲੋਕ! 24 ਅਪ੍ਰੈਲ ਲਈ ਪੰਜਾਬ 'ਚ ਹੋ ਗਿਆ ਵੱਡਾ ਐਲਾਨ
ਚੀਨ ਆਪਣੇ ਪੁਲਾੜ ਸਟੇਸ਼ਨ 'ਤੇ ਭੇਜੇਗਾ ਤਿੰਨ ਪੁਲਾੜ ਯਾਤਰੀ
ਦੂਜੀ ਵਾਰ ਲਾੜਾ ਬਣੇ ਗਾਇਕ ਅਰਮਾਨ ਮਲਿਕ, ਦੇਖੋ ਪਤਨੀ ਨਾਲ ਖੂਬਸੂਰਤ ਤਸਵੀਰਾਂ
ਨਿਊ ਜਰਸੀ ਦੇ ਜੰਗਲਾਂ 'ਚ ਲੱਗੀ ਅੱਗ, 3 ਹਜ਼ਾਰ ਲੋਕਾਂ ਨੇ ਛੱਡੇ ਘਰ
27 ਅਪ੍ਰੈਲ ਨੂੰ ਦਸਤਾਰ ਸਜਾ ਲੰਡਨ ਮੈਰਾਥਨ ‘ਚ ਦੌੜਨਗੇ ਜਗਜੀਤ ਸਿੰਘ ਹਰਦੋ ਪ੍ਰਹੌਲਾ
ਅਮਰੀਕਾ ਟੈਰਿਫ 'ਤੇ ਚੀਨ ਨਾਲ ਕਰੇਗਾ ਸਮਝੌਤਾ!
ਵਿਆਹ ਵਾਲੇ ਦਿਨ ਮਾਂ ਬਣੀ ਇਹ ਖਿਡਾਰਨ, ਅਦਾਕਾਰ ਪਤੀ ਨੇ ਦਿਖਾਈ ਬੱਚੇ ਦੀ ਝਲਕ
ਕਣਕ ਦੀ ਕਟਾਈ ਦੌਰਾਨ ਮਰੀਜ਼ਾਂ ਨੂੰ ਸਾਹ ਲੈਣ ’ਚ ਹੋਣ ਲੱਗੀ ਤਕਲੀਫ਼, ਵਧ ਰਹੀ...
ਪੰਜਾਬ 'ਚ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਵੱਡੀ ਖ਼ਬਰ, ਵੱਡੇ ਪੱਧਰ 'ਤੇ...
ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ 'ਤੇ ਵੱਡਾ ਐਕਸ਼ਨ, ਸੀਲ ਹੋ ਸਕਦੀ ਹੈ ਤੁਹਾਡੀ...
ਪੰਜਾਬ 'ਚ ਇਨ੍ਹਾਂ ਲੋਕਾਂ ਲਈ ਵਧ ਸਕਦੈ ਖ਼ਤਰਾ! ਤੁਹਾਡੇ ਜ਼ਰੂਰੀ ਦਸਤਾਵੇਜ਼ਾਂ ਨਾਲ...
ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ, 12 IAS ਤੇ PCS ਅਧਿਕਾਰੀਆਂ ਦੇ ਤਬਾਦਲੇ,...
ਪੰਜਾਬ 'ਚ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ
23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ
Punjab: ਸੁੱਖਾਂ ਸੁੱਖ 7 ਸਾਲ ਬਾਅਦ ਮਿਲਿਆ ਪੁੱਤ, ਮੁੰਡਨ ਕਰਨ ਜਾਣਾ ਸੀ, ਅਗਲੇ ਹੀ...
ਪੋਪ ਫ੍ਰਾਂਸਿਸ ਦਾ ਹੋਇਆ ਦਿਹਾਂਤ, ਇਟਲੀ ਵੱਸਦੇ ਭਾਰਤੀਆਂ ਨਾਲ ਸਨ ਚੰਗੇ ਸਬੰਧ
ਚਾਕਲੇਟ ਦੀਆਂ ਕੀਮਤਾਂ 'ਚ ਭਾਰੀ ਵਾਧਾ, ਕਰਨੀ ਹੋਵੇਗੀ ਜੇਬ ਢਿੱਲੀ
ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਪੂਨਮ ਦੁਬੇ, ਖੂਬਸੂਰਤ ਤਸਵੀਆਂ ਆਈਆਂ ਸਾਹਮਣੇ
Subscribe Now!