ਬੀਕਾਨੇਰ— ਰਾਜਸਥਾਨ 'ਚ ਗੰਗਾਨਗਰ ਦੇ ਰਾਜਿਆਸਰ ਥਾਣਾ ਖੇਤਰ 'ਚ ਇਕ ਵਿਅਕਤੀ ਨੇ ਫੇਸਬੁੱਕ 'ਤੇ ਸੁਸਾਈਡ ਨੋਟ ਲਿਖ ਕੇ ਇੰਦਰਾ ਗਾਂਧੀ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਣਾ ਇੰਚਾਰਜ ਗਣੇਸ਼ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਸੁਭਾਸ਼ ਜਾਟ (45) ਨੇ ਦੇਰ ਸ਼ਾਮ ਇੰਦਰਾ ਗਾਂਧੀ ਨਹਿਰ ਦੀ ਬੁਰਜੀ ਸੰਖਿਆ 370 ਕੋਲ ਨਹਿਰ 'ਚ ਛਾਲ ਮਾਰ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਵਹਾਅ ਤੇਜ਼ ਹੋਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਰਾਤ ਨੂੰ ਹੀ ਲਾਸ਼ ਕੱਢਵਾ ਕੇ ਸੂਰਤਗੜ੍ਹ ਦੇ ਸਰਕਾਰੀ ਹਸਪਤਾਲ 'ਚ ਰੱਖਵਾ ਦਿੱਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਵਸੈਨਾ-ਭਾਜਪਾ 'ਚ ਸੰਘਰਸ਼ ਇਕ ਮਜ਼ਾਕ ਹੈ: ਕਾਂਗਰਸ
NEXT STORY