ਲੀਡਸ- ਇੰਗਲੈਂਡ ਦੇ ਸਫੈਦ ਗੇਂਦ ਦੇ ਕਪਤਾਨ ਜੋਸ ਬਟਲਰ ਨੇ ਪਾਕਿਸਤਾਨ ਵਿਰੁੱਧ ਲੜੀ ਲਈ ਆਪਣੇ ਖਿਡਾਰੀਆਂ ਨੂੰ ਆਈ. ਪੀ. ਐੱਲ. ਤੋਂ ਵਾਪਸ ਬੁਲਾਉਣ ਦੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਫੈਸਲੇ ਦਾ ਬਚਾਅ ਕੀਤਾ ਪਰ ਨਾਲ ਹੀ ਕਿਹਾ ਕਿ ਕੌਮਾਂਤਰੀ ਕ੍ਰਿਕਟ ਦਾ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦੇ ਨਾਲ ਟਕਰਾਅ ਨਹੀਂ ਹੋਣਾ ਚਾਹੀਦਾ।
ਬਟਲਰ ਦੀ ਕਮੀ ਰਾਜਸਥਾਨ ਰਾਇਲਜ਼ ਨੂੰ ਤਦ ਮਹਿਸੂਸ ਹੋਵੇਗੀ ਜਦੋਂ ਉਹ ਬੁੱਧਵਾਰ ਨੂੰ ਆਈ. ਪੀ. ਐੱਲ. ਐਲਿਮੀਨੇਟਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਾਹਮਣਾ ਕਰੇਗੀ। ਇੰਗਲੈਂਡ ਦੇ ਹੋਰ ਖਿਡਾਰੀ ਜਿਹੜੇ ਪਲੇਅ ਆਫ ਦਾ ਹਿੱਸਾ ਨਹੀਂ ਬਣ ਸਕੇ, ਉਨ੍ਹਾਂ ਵਿਚ ਵਿਲ ਜੈਕਸ, ਰੀਸ ਟੌਪਲੇ ਤੇ ਫਿਲ ਸਾਲਟ ਸ਼ਾਮਲ ਹਨ।
ਬਟਲਰ ਨੇ ਕਿਹਾ,‘‘ਮੈਂ ਕਿਹਾ, ‘ਦੇਖੋ, ਇੰਗਲੈਂਡ ਦੇ ਕਪਤਾਨ ਦੇ ਰੂਪ ਵਿਚ ਮੇਰੀ ਮੁੱਖ ਪਹਿਲ ਇੰਗਲੈਂਡ ਲਈ ਖੇਡਣ ਹੈ। ਇਹ ਮੇਰਾ ਨਿੱਜੀ ਵਿਚਾਰ ਹੈ ਕਿ ਕੋਈ ਵੀ ਕੌਮਾਂਤਰੀ ਕ੍ਰਿਕਟ ਆਈ. ਪੀ. ਐੱਲ. ਨਾਲ ਨਹੀਂ ਟਕਰਾਉਣੀ ਚਾਹੀਦੀ। ਮੈਨੂੰ ਲੱਗਦਾ ਹੈ ਕਿ ਇਹ ਮੈਚ ਲੰਬੇ ਸਮੇਂ ਤੋਂ ਕੈਲੰਡਰ ਦਾ ਹਿੱਸਾ ਹਨ। ਬੇਸ਼ੱਕ ਵਿਸ਼ਵ ਕੱਪ ਤੋਂ ਪਹਿਲਾਂ ਤੁਹਾਡੀ ਨੰਬਰ ਇਕ ਪਹਿਲ ਇੰਗਲੈਂਡ ਲਈ ਖੇਡਣਾ ਤੇ ਇੰਗਲੈਂਡ ਲਈ ਪ੍ਰਦਰਸ਼ਨ ਕਰਨਾ ਹੈ, ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਚੰਗੀ ਤਿਆਰੀ ਹੈ।’’
ਵਿਵਾਦਾਂ ’ਚ ਪਾਕਿ ਕ੍ਰਿਕਟ ਟੀਮ, ਮਜ਼ਾਕ ਉਡਾਉਂਦਿਆਂ ਇੰਗਲੈਂਡ ਦੇ ਨੋਟਾਂ ਨਾਲ ਕੀਤਾ ਪਸੀਨਾ ਸਾਫ਼, ਵੀਡੀਓ ਵਾਇਰਲ
NEXT STORY