ਮਿਲਾਨ (ਸਾਬੀ ਚੀਨੀਆ): ਕੈਨੇਡਾ, ਅਮਰੀਕਾ ਇੰਗਲੈਂਡ ਅਤੇ ਹੋਰਨਾਂ ਮੁਲਕਾਂ ਵਾਂਗ ਇਟਲੀ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਵੱਸੇ ਹਨ। ਇਟਲੀ ਵਿੱਚ ਪੰਜਾਬੀ ਰਾਜਨੀਤਿਕ ਤੌਰ 'ਤੇ ਅੱਗੇ ਵੱਧਣ ਲਈ ਕਾਫੀ ਤੱਤਪਰ ਹਨ। 8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਈ ਪੰਜਾਬੀ ਹਿੱਸਾ ਲੈ ਰਹੇ ਹਨ। ਇਟਲੀ ਦੇ ਲੇਨੋ ਨਗਰ ਕੌਂਸਲ ਦੀ ਸਲਾਹਕਾਰ ਚੋਣ ਲਈ ਪੰਜਾਬਣ ਜਸਪ੍ਰੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਸਪ੍ਰੀਤ ਕੌਰ ਜੋ ਕਿ ਇਟਲੀ ਦੇ ਜੰਮਪਲ ਹਨ ਅਤੇ ਪਿਛੋਕੜ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਜਹੂਰਾ ਨਾਲ਼ ਸਬੰਧਿਤ ਹਨ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਜਯਾ ਬਡਿਗਾ ਕੈਲੀਫੋਰਨੀਆ ਦੇ ਸੁਪੀਰੀਅਰ ਕੋਰਟ ਦੀ ਪਹਿਲੀ ਤੇਲਗੂ ਮੂਲ ਦੀ ਜੱਜ ਨਿਯੁਕਤ
ਉਹ ਪਿਛਲੇ ਕਈ ਸਾਲਾਂ ਤੋਂ ਅਕਾਊਂਟੈਂਟ ਵੱਜੋਂ ਨੌਕਰੀ ਕਰਨ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਖੇਤਰ ਅੰਦਰ ਵੀ ਸਰਗਰਮ ਹੋ ਕੇ ਜ਼ਿਕਰਯੋਗ ਭੂਮਿਕਾ ਨਿਭਾਉਂਦੇ ਆ ਰਹੇ ਹਨ। ਬੀਤੇ ਦਿਨੀ ਨਗਰ ਕੌਂਸਲ ਦੀ ਮੇਅਰ ਕ੍ਰਿਸਤੀਨਾ ਤੇਦਾਲਦੀ ਦੁਆਰਾ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੋ ਵਿਖੇ ਪਹੁੰਚ ਕੇ ਜਸਪ੍ਰੀਤ ਕੌਰ ਨੂੰ ਨਗਰ ਕੌਂਸਲ ਦੇ ਸਲਾਹਕਾਰ ਲਈ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਨੂੰ ਚੋਣਾਂ ਵਿੱਚ ਉਮਦੀਵਾਰ ਐਲਾਨੇ ਜਾਣ ਨਾਲ਼ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਹੈ। ਜਸਪ੍ਰੀਤ ਕੌਰ ਨੂੰ ਲੇਨੋ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰਨਾਂ ਮੂਲ ਦੇ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੂੰ ਕਾਮਯਾਬ ਕਰੋ। ਇਸ ਮੌਕੇ ਬੋਲਦਿਆਂ ਜਗੀਰ ਸਿੰਘ ਔਲ਼ਖ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਨਗਰ ਕੌਂਸਲ ਚੌਣਾਂ ਲਈ ਮੇਅਰ ਦੁਆਰਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨਾਲ ਪਹੁੰਚ ਕਰਕੇ ਉਮੀਦਵਾਰ ਲਈ ਸਲਾਹ ਮਸ਼ਵਰਾ ਕੀਤਾ ਗਿਆ। ਪ੍ਰਬੰਧਕ ਕਮੇਟੀ ਅਤੇ ਲੇਨੋ ਵਿੱਚ ਵੱਸਦੀ ਭਾਰਤੀ ਭਾਈਚਾਰੇ ਨਾਲ ਮਿਲਕੇ ਹੀ ਜਸਪ੍ਰੀਤ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ : ਖੱਡ 'ਚ ਡਿੱਗੀ ਜੀਪ, ਛੇ ਲੋਕਾਂ ਦੀ ਦਰਦਨਾਕ ਮੌਤ
NEXT STORY