ਗਾਜ਼ੀਆਬਾਦ-ਉੱਤਰ ਪ੍ਰਦੇਸ਼ ਐੱਸ. ਟੀ. ਐੱਫ. ਦੀ ਨੋਇਡਾ ਯੁਨਿਟ ਦੀ ਸੋਮਵਾਰ ਸ਼ਾਮ ਥਾਨਾ ਗਾਜ਼ੀਆਬਾਦ ਦੇ ਲੋਨੀ ਇਲਾਕੇ 'ਚ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ। ਮੁਕਾਬਲੇ 'ਚ ਇਕ ਬਦਮਾਸ਼ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਮੁਕਾਬਲੇ 'ਚ ਐੱਸ. ਟੀ. ਐੱਫ ਦੇ ਦੋ ਸਿਪਾਹੀ ਵੀ ਜ਼ਖਮੀ ਹੋ ਗਏ।
ਰਿਪੋਰਟ ਮੁਤਾਬਕ ਜ਼ਖਮੀ ਬਦਮਾਸ਼ ਦੀ ਪਹਿਚਾਣ ਬੁਲੰਦਸ਼ਹਿਰ ਦੇ ਬੀਵੀ ਨਗਰ ਨਿਵਾਸੀ ਸੌਰਭ ਪੁੱਤਰ ਦਵੇਂਦਰ ਦੇ ਰੂਪ 'ਚ ਹੋਈ ਹੈ। ਉਸ 'ਤੇ ਥਾਣਾ ਬੀਵੀ ਨਗਰ 'ਚ ਹੱਤਿਆ ਦਾ ਮੁਕਦਮਾ ਦਰਜ ਹੈ। ਉਸ 'ਤੇ 25,000 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਹੈ। ਇਸ ਬਦਮਾਸ਼ 'ਤੇ ਕਈ ਮੁਕੱਦਮੇ ਚਲ ਰਹੇ ਹਨ। ਇਸ ਮੁਕਾਬਲੇ 'ਚ ਇਕ ਹੋਰ ਦੋਸ਼ੀ ਭੋਜਪੁਰ, ਗਾਜ਼ੀਆਬਾਦ ਦੇ ਸੰਦੀਪ ਨੂੰ ਗੈਰ-ਕਾਨੂੰਨੀ ਹਥਿਆਰਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਮੁਕਾਬਲੇ 'ਚ ਐੱਸ. ਟੀ. ਐੱਫ ਦੇ ਦੋ ਕਾਂਸਟੇਬਲ ਭੁਪੇਂਦਰ ਅਤੇ ਦੀਪਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਕੇਂਦਰ ਸਰਕਾਰ ਨੂੰ ਝਟਕਾ, ਸੁਪਰੀਮ ਕੋਰਟ ਤੋਂ ਆਲੋਕ ਵਰਮਾ ਨੂੰ ਰਾਹਤ
NEXT STORY