ਰਾਂਚੀ— ਝਾਰਖੰਡ ਦੇ ਇਕ ਡਾਕਟਰ ਨੇ ਚਤਰਾ ਜ਼ਿਲੇ ਦੇ 2 ਨੌਜਵਾਨਾਂ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਣ 'ਤੇ ਪ੍ਰੈਗਨੈਂਸੀ ਟੈਸਟ ਕਰਵਾਉਣ ਲਈ ਕਿਹਾ। ਸਰਕਾਰੀ ਹਸਪਤਾਲ ਦੇ ਡਾਕਟਰ ਮੁਕੇਸ਼ ਕੁਮਾਰ ਨੇ ਦੋਹਾਂ ਨੌਜਵਾਨਾਂ ਗੋਪਾਲ ਗੰਝੂ ਅਤੇ ਕਾਮੇਸ਼ਵਰ ਜਾਨੂੰ ਨੂੰ ਪ੍ਰੈਗਨੈਂਸੀ ਟੈਸਟ ਤੋਂ ਇਲਾਵਾ ਐੱਚ.ਆਈ.ਵੀ. ਅਤੇ ਹੀਮੋਗਲੋਬਿਨ ਟੈਸਟ ਕਰਵਾਉਣ ਲਈ ਵੀ ਕਿਹਾ। ਇਸ ਤੋਂ ਬਾਅਦ ਦੋਹਾਂ ਨੌਜਵਾਨਾਂ ਨੇ ਡਾਕਟਰ ਵਿਰੁੱਧ ਚਤਰਾ ਜ਼ਿਲੇ ਦੇ ਸਿਵਲ ਸਰਜਨ ਅਰੁਣ ਕੁਮਾਰ ਪਾਸਵਾਨ ਨੂੰ ਸ਼ਿਕਾਇਤ ਕੀਤੀ ਹੈ। ਇਸ ਬਾਰੇ ਪਾਸਵਾਨ ਨੇ ਕਿਹਾ,''ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਹਾਲਾਂਕਿ ਕੁਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਦੱਸਣਯੋਗ ਹੈ ਕਿ ਅਜਿਹਾ ਹੀ ਕੁਝ ਅਜੀਬੋ-ਗਰੀਬ ਮਾਮਲਾ ਜੁਲਾਈ 'ਚ ਸਿੰਘਭੂਮ ਜ਼ਿਲੇ 'ਚ ਵੀ ਦੇਖਣ ਨੂੰ ਮਿਲਿਆ ਸੀ, ਜਦੋਂ ਇਕ ਡਾਕਟਰ ਨੇ ਪੇਟ ਦਰਦ ਦੀ ਸ਼ਿਕਾਇਤ 'ਤੇ ਇਕ ਔਰਤ ਨੂੰ ਕੰਡੋਮ ਦੀ ਵਰਤੋਂ ਕਰਨ ਲਈ ਲਿਖਿਆ ਸੀ। ਜਦੋਂ ਔਰਤ ਦਵਾਈ ਲੈਣ ਮੈਡੀਕਲ ਸਟੋਰ ਗਈ, ਉਦੋਂ ਪਤਾ ਲੱਗਾ ਕਿ ਡਾਕਟਰ ਨੇ ਜੋ ਦਵਾਈ ਲਿਖੀ ਹੈ, ਉਹ ਕੰਡੋਮ ਹੈ।
ਚਰਖੀ-ਦਾਦਰੀ 'ਚ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ (ਪੜ੍ਹੋ 15 ਅਕਤੂਬਰ ਦੀਆਂ ਖਾਸ ਖਬਰਾਂ)
NEXT STORY