ਸਿਰਮੌਰ— ਹਿਮਾਚਲ ਪ੍ਰਦੇਸ਼ ਦੇ ਜ਼ਿਲੇ ਸਿਰਮੌਰ 'ਚ ਮੈਦਾਨੀ ਖੇਤਰ 'ਚ ਭਾਰੀ ਮਾਤਰਾ ਵਿਚ ਸਟ੍ਰਾਬੇਰੀ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਇਹ ਸਟ੍ਰਾਬੇਰੀ ਗੁਆਂਢੀ ਸੂਬੇ ਉੱਤਰਾਖੰਡ, ਹਰਿਆਣਾ ਅਤੇ ਪੰਜਾਬ ਵਿਚ ਸਪਲਾਈ ਹੋ ਰਹੀ ਹੈ। ਇੱਥੇ ਸਟ੍ਰਾਬੇਰੀ ਉਤਪਾਦਕਾਂ ਨੂੰ 140 ਤੋਂ 160 ਤਕ ਪ੍ਰਤੀ ਕਿਲੋ ਕੀਮਤ ਮਿਲ ਰਹੀ ਹੈ। ਜਿਸ ਕਾਰਨ ਸਟ੍ਰਾਬੇਰੀ ਉਤਪਾਦਕ ਬੇਹੱਦ ਖੁਸ਼ ਹਨ। ਉਮੀਦ ਕੀਤੀ ਜਾ ਰਹੀ ਹੈ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਕੀਮਤਾਂ ਅਤੇ ਪੈਦਾਵਾਰ ਵਿਚ ਵਾਧਾ ਹੋਵੇਗਾ।

ਖਾਸ ਗੱਲ ਇਹ ਹੈ ਕਿ ਸਥਾਨਕ ਨੌਜਵਾਨ ਸਟ੍ਰਾਬੇਰੀ ਉਗਾਉਣ ਵਿਚ ਦਿਲਚਸਪੀ ਲੈ ਰਹੇ ਹਨ। ਨੌਜਵਾਨ ਇਸ ਦੀ ਖੇਤੀ ਕਰ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਟ੍ਰਾਬੇਰੀ ਤੋਂ ਹਰ ਸਾਲ ਚੰਗੀ ਆਮਦਨੀ ਕਰ ਲੈਂਦੇ ਹਨ। ਇੱਥੇ ਸਟ੍ਰਾਬੇਰੀ ਦੀ ਪੈਦਾਵਾਰ ਹੋ ਰਹੀ ਹੈ, ਜਿਸ ਨੂੰ ਬਾਹਰੀ ਸੂਬਿਆਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਸਥਾਨਕ ਲੋਕ ਖੁਦ ਵੀ ਸਟ੍ਰਾਬੇਰੀ ਵੇਚ ਕੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰ ਰਹੇ ਹਨ।
ਕਸ਼ਮੀਰ 'ਚ ਵੱਖਵਾਦੀਆਂ ਦੇ ਬੰਦ ਕਾਰਨ ਆਮ ਜੀਵਨ ਪ੍ਰਭਾਵਿਤ
NEXT STORY