ਸ਼੍ਰੀਨਗਰ-ਸ਼੍ਰੀਨਗਰ ਦੇ ਕਈ ਇਲਾਕਿਆਂ 'ਚ ਅੱਜ ਭਾਵ ਐਤਵਾਰ ਨੂੰ ਵੱਖਵਾਦੀਆਂ ਦੇ ਬੰਦ ਦੇ ਚੱਲਦਿਆਂ ਕਾਨੂੰਨੀ ਵਿਵਸਥਾ ਬਰਕਰਾਰ ਰੱਖਣ ਲਈ ਕਰਫਿਊ ਲਾਗੂ ਕੀਤਾ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਸ਼੍ਰੀਨਗਰ ਦੇ ਪੰਜ ਥਾਣਾ ਖੇਤਰ 'ਚ ਧਾਰਾ 144 ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਨ੍ਹਾਂ ਇਲਾਕਿਆਂ 'ਚ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ 'ਚ ਨਹਾਟਾ, ਖਾਨਾਰ, ਰਾਣਾਵਾੜੀ, ਐੱਮ. ਆਰ. ਗੰਜ ਅਤੇ ਸਫਾਕਦਲ ਸ਼ਾਮਿਲ ਹਨ। ਅਧਿਕਾਰੀ ਨੇ ਕਿਹਾ ਹੈ ਕਿ ਬੰਦ ਦੇ ਮੱਦੇਨਜ਼ਰ ਕਾਨੂੰਨੀ ਵਿਵਸਥਾ ਬਰਕਰਾਰ ਰੱਖਣ ਲਈ ਸਾਵਧਾਨੀ ਦੇ ਤੌਰ 'ਤੇ ਇਹ ਕਦਮ ਚੁੱਕਿਆ ਗਿਆ ਹੈ।
ਪੁਲਵਾਮਾ ਐਨਕਾਊਟਰ 'ਚ ਜ਼ਖਮੀ ਹੋਏ DIG ਦਾ ਹਾਲ ਜਾਣਨ ਪੁੱਜੇ ਰਾਜਨਾਥ
NEXT STORY