ਨਵੀਂ ਦਿੱਲੀ – ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਨੇ ਉਮੀਦ ਜਤਾਈ ਹੈ ਕਿ ਫਰਜ਼ੀ ਕਾਲ ਅਤੇ ਸੰਦੇਸ਼ਾਂ ’ਤੇ ਲਗਾਮ ਲਗਾਉਣ ਨਾਲ ਸਬੰਧਤ ਸਲਾਹਨਾਮੇ ’ਤੇ ਵਿਆਪਕ ਚਰਚਾ ਤੋਂ ਬਾਅਦ ਨਿਯਮਾਂ ਨੂੰ ਜਨਵਰੀ ਤੱਕ ਆਖਰੀ ਰੂਪ ਦੇ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਲਾਹੋਟੀ ਨੇ ਕਿਹਾ ਕਿ ਦੂਰਸੰਚਾਰ ਵਿਭਾਗ ਟ੍ਰਾਈ ਟੈਲੀਮਾਰਕੀਟਿੰਗ ਕੰਪਨੀਆਂ ਲਈ ਰੈਗੂਲੇਟਰੀ ਢਾਂਚੇ ਨਾਲ ਸਬੰਧਤ ਸਲਾਹਨਾਮਾ ਵੀ ਤਿਆਰ ਅਤੇ ਜਾਰੀ ਕਰੇਗਾ। ਦੂਰਸੰਚਾਰ ਰੈਗੂਲੇਟਰੀ ਦੇ ਮੁਖੀ ਨੇ ਕਿਹਾ ਕਿ ਫਰਜ਼ੀ ਭਾਵ ਸਪੈਮ ਕਾਲ ਅਤੇ ਮਾੜੀ ਭਾਵਨਾ ਭਰੇ/ਧੋਖਾਦੇਹੀ ਵਾਲੇ ਸੰਦੇਸ਼ਾਂ ਨਾਲ ਨਜਿੱਠਣ ਲਈ ਰੈਗੂਲੇਟਰੀ ਨੇ ਪਿਛਲੇ ਮਹੀਨੇ ਜੋ ਕਦਮ ਚੁੱਕੇ ਹਨ, ਉਹ ਮਹੱਤਵਪੂਰਨ ਹਨ ਅਤੇ ਪ੍ਰਣਾਲੀ ਨੂੰ ਸਾਫ-ਸੁਥਰਾ ਬਣਾਉਣਗੇ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਅਜੇ ਹੋਰ ਕੰਮ ਕਰਨ ਦੀ ਲੋੜ ਹੈ।
ਲਾਹੋਟੀ ਨੇ ਕਿਹਾ,‘ਸਪੈਮ ਕਾਲ ਅਤੇ ਸੰਦੇਸ਼ਾਂ ’ਤੇ ਸਾਡਾ ਸਲਾਹਨਾਮਾ ਅਗਸਤ ਦੇ ਅਖੀਰ ’ਚ ਜਾਰੀ ਕੀਤਾ ਗਿਆ ਸੀ। ਸਾਨੂੰ ਇਸ ’ਤੇ ਪਹਿਲਾਂ ਹੀ ਟਿੱਪਣੀਆਂ ਮਿਲ ਚੁੱਕੀਆਂ ਹਨ ਅਤੇ ਹੁਣ ਅਸੀਂ ਇਨ੍ਹਾਂ ਦਾ ਵਿਸ਼ਲੇਸ਼ਣ ਕਰਾਂਗੇ ਅਤੇ ਇਕ ਖੁੱਲ੍ਹੀ ਚਰਚਾ ਕਰਾਂਗੇ। ਨਿਯਮਾਂ ਨੂੰ ਆਖਰੀ ਰੂਪ ਦੇਣ ’ਚ ਲੱਗਭਗ 3 ਮਹੀਨੇ ਲੱਗਣਗੇ। ਇਸ ਲਈ ਜਨਵਰੀ ਦੇ ਆਲੇ-ਦੁਆਲੇ ਅਸੀਂ ਸਪੈਮ ’ਤੇ ਲਗਾਮ ਲਗਾਉਣ ਲਈ ਅਪਡੇਟਿਡ ਨਿਯਮ ਲੈ ਕੇ ਆਵਾਂਗੇ।’ ਸਲਾਹਨਾਮੇ ’ਚ ਰੈਗੂਲੇਟਰੀ ਨੇ ਕਿਹਾ ਹੈ ਕਿ 50 ਤੋਂ ਵੱਧ ਕਾਲ ਕਰਨ ਵਾਲੇ ਜਾਂ ਰੋਜ਼ਾਨਾ 50 ਐੱਸ. ਐੱਮ. ਐੱਸ. ਭੇਜਣ ਵਾਲੇ ਦੂਰਸੰਚਾਰ ਗਾਹਕਾਂ ਦੀ ਗਿਣਤੀ ਸੰਭਾਵੀ ਪ੍ਰੇਸ਼ਾਨ ਕਾਲਰ ਦੇ ਰੂਪ ’ਚ ਕੀਤੀ ਜਾਣੀ ਚਾਹੀਦੀ।
ਡਾ. ਵਿਜੇ ਸਤਬੀਰ ਸਿੰਘ ਨੇ ਐਡਵੋਕੇਟ ਧਾਮੀ ਨੂੰ ਚੌਥੀ ਵਾਰ SGPC ਦਾ ਪ੍ਰਧਾਨ ਬਨਣ 'ਤੇ ਦਿੱਤੀਆਂ ਵਧਾਈਆਂ
NEXT STORY