ਬਿਲਾਸਪੁਰ (ਭਾਸ਼ਾ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ ਲਈ ਰੀਲਜ਼ ਬਣਾਉਣ ਲਈ ਕਾਲਜ ਦੀ ਛੱਤ 'ਤੇ ਚੜ੍ਹੇ ਵਿਦਿਆਰਥਈ ਦੀ ਡਿੱਗਣ ਨਾਲ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਲਾਸਪੁਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸੰਤੋਸ਼ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੱਥੇ ਸਰਕੰਡਾ ਥਾਣਾ ਖੇਤਰ ਦੀ ਵਿਗਿਆਨ ਯੂਨੀਵਰਸਿਟੀ ਦੀ ਛੱਤ ਤੋਂ ਡਿੱਗਣ ਨਾਲ ਵਿਦਿਆਰਥੀ ਆਸ਼ੂਤੋਸ਼ ਸਾਵ (20) ਦੀ ਮੌਤ ਹੋ ਗਈ। ਸਿੰਘ ਨੇ ਦੱਸਿਆ ਕਿ ਆਸ਼ੂਤੋਸ਼ ਆਪਣੇ ਦੋਸਤਾਂ ਨਾਲ ਇੰਸਟਾਗ੍ਰਾਮ ਦੀ ਰੀਲਜ਼ ਬਣਾਉਣ ਅਤੇ ਸੈਲਫ਼ੀ ਲੈਣ ਲਈ ਕਾਲਜ ਦੀ ਛੱਤ 'ਤੇ ਚੜ੍ਹਿਆ ਸੀ। ਪੁਲਸ ਸੁਪਰਡੈਂਟ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਵਿਦਿਆਰਥੀ ਛੱਤ 'ਤੇ ਹਨ ਅਤੇ ਉਨ੍ਹਾਂ 'ਚ ਨਾਰੰਗੀ ਰੰਗ ਦੀ ਟੀ-ਸ਼ਰਟ ਵਾਲਾ ਇਕ ਵਿਦਿਆਰਥੀ ਛੱਜੇ 'ਤੇ ਚੜ੍ਹ ਗਿਆ ਹੈ। ਹੋਰ ਵਿਦਿਆਰਥੀ ਵੀਡੀਓ ਬਣਾ ਰਹੇ ਹਨ।
ਸਿੰਘ ਨੇ ਸਾਂਝੇ ਕੀਤੇ ਵੀਡੀਓ 'ਚ ਲਿਖਿਆ ਹੈ,''ਅੱਜ ਬਿਲਾਸਪੁਰ ਸਾਇੰਸ ਕਾਲਜ ਕੰਪਲੈਕਸ 'ਚ ਦੋਸਤਾਂ ਨਾਲ ਇੰਸਟਾਗ੍ਰਾਮ ਰੀਲਜ਼ ਵੀਡੀਓ ਬਣਾਉਣ ਦੌਰਾਨ ਇਕ ਨੌਜਵਾਨ ਪੈਰ ਫਿਸਲਣ ਕਾਰਨ ਹੇਠਾਂ ਡਿੱਗ ਗਿਆ। ਜਿਸ ਨੂੰ ਬਚਾਇਆ ਨਹੀਂ ਜਾ ਸਕਿਆ। ਘਟਨਾ ਦੀ ਜਾਂਚ ਜਾਰੀ ਹੈ। ਹਰ ਸਮੇਂ ਸਾਵਧਾਨੀ ਜ਼ਰੂਰੀ।'' ਪੁਲਸ ਸੁਪਰਡੈਂਟ ਨੇ ਦੱਸਿਆ ਕਿ ਜਾਂਜਗੀਰ-ਚਾਂਪਾ ਜ਼ਿਲ੍ਹੇ ਦੇ ਸਰਖੋ ਪਿੰਡ ਵਾਸੀ ਆਸ਼ੂਤੋਸ਼ ਵਿਗਿਆਨ ਯੂਨੀਵਰਸਿਟੀ 'ਚ ਬੀ.ਐੱਸ.ਸੀ. ਦੂਜੇ ਸਾਲ ਦਾ ਵਿਦਿਆਰਥੀ ਸੀ। ਉਹ ਅਸ਼ੋਕ ਨਗਰ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਸ਼ੁੱਕਰਵਾਰ ਨੂੰ ਉਹ ਦੋਸਤਾਂ ਨਾਲ ਕਾਲਜ ਗਿਆ ਸੀ। ਦੁਪਹਿਰ ਕਰੀਬ 3.30 ਵਜੇ ਆਪਣੇ ਦੋਸਤਾਂ ਸੁਮਿਤ ਪਾਂਡੇ, ਰੋਸ਼ਨ ਕਸ਼ਯਪ, ਸਿਧਾਂਤ ਯਾਦਵ, ਵੈਭਵ ਕੌਸ਼ਿਕ ਅਤੇ ਸ਼ਿਲਪੀ ਸਾਹੂ ਨਾਲ ਕਾਲਜ ਦੀ ਛੱਤ 'ਤੇ ਚੜ੍ਹ ਗਿਆ। ਸਾਰੇ ਦੋਸਤ ਉੱਥੇ ਇੰਸਟਾਗ੍ਰਾਮ ਰੀਲਜ਼ ਬਣਾ ਰਹੇ ਸਨ। ਦੋਸਤਾਂ ਦੇ ਕਹਿਣ 'ਤੇ ਆਸ਼ੂਤੋਸ਼ ਨੇ ਛੱਤ ਤੋਂ ਖਿੜਕੀ 'ਤੇ ਬਣੇ ਸਲੈਬ 'ਤੇ ਛਾਲ ਮਾਰ ਦਿੱਤੀ। ਇਸ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਕਰੀਬ 20 ਫੁੱਟ ਹੇਠਾਂ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਸਿਰ 'ਚ ਵੱਧ ਸੱਟ ਲੱਗਣ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
NGT ਨੇ ਕੋਚੀ ਨਗਰ ਨਿਗਮ 'ਤੇ ਲਗਾਇਆ 100 ਕਰੋੜ ਦਾ ਜੁਰਮਾਨਾ, ਜਾਣੋ ਕਿਉਂ
NEXT STORY