ਨੈਸ਼ਲਨ ਡੈਸਕ : ਸ਼ਿਮਲਾ ਦੇ ਦੁਦਲੀ 'ਚ ਚਾਰ ਮੰਜ਼ਿਲਾ ਪਾਰਕਿੰਗ 'ਚ ਗੱਡੀ ਪਾਰਕ ਕਰਨ ਲੱਗਿਆਂ ਥੱਲੇ ਡਿੱਗ ਜਾਣ ਕਾਰਨ ਕਾਰ ਚਾਲਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਜਤ ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਇਹ ਖ਼ਬਰ ਵੀ ਪੜ੍ਹੋ - ਹਿਮਾਚਲ ਪ੍ਰਦੇਸ਼ ’ਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ, ਵਧੀ ਠੰਡ
ਜਾਣਕਾਰੀ ਮੁਤਾਬਕ 19 ਸਾਲਾ ਰਜਤ ਆਪਣੇ ਘਰ ਦੇ ਨੇੜੇ ਬਣੀ ਚਾਰ ਮੰਜ਼ਿਲਾ ਪਾਰਕਿੰਗ 'ਚ ਗੱਡੀ ਖੜ੍ਹੀ ਕਰ ਰਿਹਾ ਸੀ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਚੌਥੀ ਮੰਜ਼ਿਲ ਤੋਂ ਡਿੱਗ ਗਈ। ਇਸ ਨਾਲ ਰਜਤ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਜ਼ਖ਼ਮੀ ਹਾਲਤ 'ਚ ਆਈ. ਜੀ. ਐੱਮ. ਸੀ. ਪਹੁੰਚਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਸਲਾਹ ਦਿੱਤੀ। ਇਸ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪੀ. ਜੀ. ਆਈ. ਲਿਜਾਣ ਦੀ ਗੱਲ ਕਹੀ। ਡਾਕਟਰਾਂ ਨੇ ਰਜਤ ਨੂੰ ਰੈਫ਼ਰ ਤਾਂ ਨਹੀਂ ਕੀਤਾ ਪਰ ਪਰਿਵਾਰ ਦੇ ਕਹਿਣ 'ਤੇ ਛੁੱਟੀ ਦੇ ਕੇ ਭੇਜ ਦਿੱਤਾ ਗਿਆ। ਪੀ. ਜੀ. ਆਈ. ਲਿਜਾਂਦੇ ਸਮੇਂ ਰਸਤੇ 'ਚ ਹੀ ਸੋਲਨ ਨੇੜੇ ਰਜਤ ਦੀ ਮੌਤ ਹੋ ਗਈ।
ਸ਼ਰਮਨਾਕ ! ਸਕੂਲ 'ਚ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਡਰਾਈਵਰ ਨੇ ਕੀਤਾ ਇਹ ਕਾਰਾ...
NEXT STORY