ਪੁਣੇ- ਪ੍ਰੀਖਿਆ ਲਈ ਦੇਰੀ ਹੋਣ 'ਤੇ ਪੈਰਾਗਲਾਈਡਿੰਗ ਕਰਦਾ ਇਕ ਵਿਦਿਆਰਥੀ ਆਪਣੇ ਕਾਲਜ ਪਹੁੰਚਿਆ। ਵਿਦਿਆਰਥੀ ਦਾ ਇਹ ਵੀਡੀਓ ਸੋਮਵਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਬੀ.ਕਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ ਸਮਰਥ ਮਹਾਂਗੜੇ ਨੇ ਕਿਹਾ ਕਿ ਇਹ ਘਟਨਾ 15 ਦਸੰਬਰ 2024 ਦੀ ਹੈ। ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਉਸ ਨੂੰ ਆਖਰੀ ਸਮੇਂ ਅਹਿਸਾਸ ਹੋਇਆ ਕਿ ਕੁਝ ਮਿੰਟਾਂ ’ਚ ਉਸ ਦੀ ਕੁਦਰਤੀ ਆਫ਼ਤ ਪ੍ਰਬੰਧਨ 'ਤੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਹੈ। ਇਹ ਪੂਰਾ ਮਾਮਲਾ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਪਸਾਰਨੀ ਪਿੰਡ ਦੇ ਵਸਨੀਕ ਮਹਾਂਗੜੇ ਨੇ ਕਿਹਾ ਕਿ ਇਲਾਕੇ ’ਚ ਪੈਰਾਗਲਾਈਡਿੰਗ ਆਪਰੇਟਰਾਂ ਨਾਲ ਜਾਣ-ਪਛਾਣ ਹੋਣ ਕਾਰਨ ਉਸ ਨੂੰ ਕਾਫ਼ੀ ਮਦਦ ਮਿਲੀ। ਵੀਡੀਓ ’ਚ ਉਸ ਨੂੰ ਹੈਰੀਸਨ ਫੋਲੀ ਜੋ ਸਤਾਰਾ ’ਚ ਵਾਈ-ਪੰਚਗਨੀ ਰੋਡ ’ਤੇ ਪੰਚਗਨੀ ਤੋਂ ਲਗਭਗ 5 ਕਿਲੋਮੀਟਰ ਪਹਿਲਾਂ ਇਕ ਸਮਤਲ ਪਠਾਰ ਹੈ, ਤੋਂ ਕਿਸ਼ਨਵੀਰ ਕਾਲਜ ਤੱਕ ਪਾਇਲਟ ਵੱਲੋਂ ਸੰਚਾਲਿਤ ਪੈਰਾਗਲਾਈਡਿੰਗ ਕਰਦੇ ਵਿਖਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਕ ਦੇ ਬਾਵਜੂਦ ਵੀ ਬੁਲਡੋਜ਼ਰ ਕਾਰਵਾਈ ਤੋਂ ਸੁਪਰੀਮ ਕੋਰਟ ਨਾਰਾਜ਼
NEXT STORY