ਵਾਰਾਨਸੀ— ਉੱਤਰ ਪ੍ਰਦੇਸ਼ 'ਚ ਵਾਰਾਨਸੀ ਦੇ ਭੇਲੂਪੁਰ ਖੇਤਰ 'ਚ ਸਕੂਲ ਜਾ ਰਹੀ 9ਵੀਂ ਕਲਾਸ ਦੀ ਇਕ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਦੱਸਿਆ ਗਿਆ ਹੈ ਕਿ ਪੀੜਤਾਂ ਦੀ ਸ਼ਿਕਾਇਤ 'ਤੇ ਇਸ ਮਾਮਲੇ 'ਚ ਮਿੰਟੂ ਸਿੰਘ ਨਾਂ ਦੇ ਨੌਜਵਾਨ ਸਮੇਤ 4 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ ਹੈ ਕਿ ਵਿਦਿਆਰਥਣ ਨੂੰ ਮਹਿਮੂਰਗੰਜ ਇਲਾਕੇ ਤੋਂ ਅਗਵਾ ਕਰਕੇ ਲੋਹਤਾ ਖੇਤਰ 'ਚ 4 ਨੌਜਵਾਨਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਾਣਕਾਰੀ ਮੁਤਾਬਕ ਪੀੜਤਾਂ ਦੀ ਮਾਂ ਦੀ ਸ਼ਿਕਾਇਤ 'ਤੇ ਭੇਲੂਪੁਰ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ 9 ਮਈ ਨੂੰ ਲਕਸਾ ਸਥਿਤ ਆਪਣੇ ਸਕੂਲ ਜਾਣ ਲਈ ਮਹਿਮੂਰਗੰਜ 'ਚ ਆਟੋ ਰਿਕਸ਼ਾ 'ਤੇ ਸਵਾਰ ਹੋਈ। ਇਸ ਦੌਰਾਨ ਆਟੋ 'ਤੇ ਪਹਿਲਾਂ ਤੋਂ ਸਵਾਰ ਇਕ ਨੌਜਵਾਨ ਨੇ ਵਿਦਿਆਰਥਣ ਨੂੰ ਕੋਈ ਨਸ਼ੀਲਾ ਪਦਾਰਥ ਸੂੰਘਾ ਦਿੱਤਾ, ਜਿਸ ਨਾਲ ਲੜਕੀ ਬੋਹੇਸ਼ ਹੋ ਗਈ। ਇਸ ਤੋਂ ਬਾਅਦ ਉਸ ਨੂੰ ਲੋਹਤਾ ਖੇਤਰ 'ਚ ਇਕ ਕਮਰੇ 'ਚ ਲੈ ਲਿਆ, ਜਿੱਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਮੌਕਾ ਮਿਲਦੇ ਹੀ ਵਿਦਿਆਰਥਣ ਕਮਰੇ 'ਚੋਂ ਭੱਜ ਗਈ ਅਤੇ ਆਪਣੇ ਘਰ ਆਉਂਦੇ ਸਮੇਂ ਰਸਤੇ 'ਚ ਚਿਤਰਈਪੁਰ ਪਿੰਡ ਪਹੁੰਚੀ, ਜਿੱਥੇ ਹਾਲਤ ਖਰਾਬ ਦੇਖ ਕੇ ਇਕ ਸਥਾਨਕ ਨਿਵਾਸੀ ਨੇ ਉਸ ਨੂੰ ਘਰ ਪਹੁੰਚਾਇਆ। ਕਈ ਦਿਨਾਂ ਤੱਕ ਸਦਮੇਂ 'ਚ ਰਹਿਣ ਤੋਂ ਬਾਅਦ ਵਿਦਿਆਰਥਣ ਨੇ ਸਾਰੀ ਗੱਲ ਮਾਂ ਨੂੰ ਦੱਸੀ ਅਤੇ ਮਾਮਲਾ ਦਰਜ ਕਰਵਾਇਆ ਗਿਆ ਹੈ।
ਹਿਮਾਚਲ : ਸੀ.ਐੈੱਮ. ਜੈਰਾਮ ਠਾਕੁਰ ਨੇ ਸਕੂਲੀ ਬੱਚਿਆਂ ਨਾਲ ਕੀਤਾ ਯੋਗ
NEXT STORY