ਕੋਲਕਾਤਾ- ਪੱਛਮੀ ਬੰਗਾਲ ਤੋਂ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨੂੰ ਆਪਣੇ ਹੀ 6 ਮਹੀਨੇ ਦੇ ਬੱਚੇ ਦੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਸੂਬੇ ਦੇ ਨਾਦੀਆ ਜ਼ਿਲ੍ਹੇ ਵਿਚ ਵਾਪਰੀ ਹੈ। ਦਰਅਸਲ 25 ਸਾਲਾ ਮਾਂ ਨੇ ਪੁੱਤਰ ਦਾ ਕਤਲ ਕਰ ਕੇ ਲਾਸ਼ ਨੂੰ ਸੈਪਟਿਕ ਟੈਂਕ ਵਿਚ ਸੁੱਟ ਦਿੱਤਾ ਸੀ।
ਮਾਂ ਨੇ ਕਬੂਲੀ ਬੱਚੇ ਦੇ ਕਤਲ ਦੀ ਗੱਲ
ਪੁਲਸ ਮੁਤਾਬਕ ਔਰਤ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਗੱਲ ਆਖੀ, ਜਿਸ ਤੋਂ ਬਾਅਦ ਪਰਿਵਾਰ ਅਤੇ ਗੁਆਂਢੀਆਂ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਵੀ ਭਾਲ ਵਿਚ ਜੁੱਟ ਗਈ। ਬੱਚੇ ਦੀ ਲਾਸ਼ ਨੇੜੇ ਦੇ ਸੈਪਟਿਕ ਟੈਂਕ ਵਿਚੋਂ ਮਿਲੀ। ਜਾਂਚ ਦੌਰਾਨ ਪੁਲਸ ਨੇ ਮਾਂ ਨੂੰ ਸਖਤ ਪੁੱਛਗਿੱਛ ਲਈ ਹਿਰਾਸਤ 'ਚ ਲਿਆ, ਉਸ ਨੇ ਕਬੂਲ ਕੀਤਾ ਕਿ ਉਸ ਨੇ ਕਿਸੇ ਨਿੱਜੀ ਅਤੇ ਘਰੇਲੂ ਕਾਰਨ ਕਰਕੇ ਇਹ ਕਦਮ ਚੁੱਕਿਆ। ਹਾਲਾਂਕਿ ਪੁਲਸ ਪੂਰੀ ਜਾਂਚ ਕਰ ਰਹੀ ਹੈ ਕਿ ਮਾਮਲੇ 'ਚ ਹੋਰ ਕੋਈ ਸ਼ਖ਼ਸ ਸ਼ਾਮਲ ਤਾਂ ਨਹੀਂ।
ਘਟਨਾ ਤੋਂ ਸਥਾਨਕ ਲੋਕ ਹੈਰਾਨ
ਮਾਂ ਵਲੋਂ ਇਸ ਕਤਲ ਦੀ ਖ਼ਬਰ ਨੇ ਸਥਾਨਕ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਹੈ। ਲੋਕ ਕਹਿ ਰਹੇ ਹਨ ਕਿ ਮਾਂ ਵਲੋਂ ਆਪਣੀ ਹੀ ਬੱਚੇ ਦਾ ਕਤਲ ਕਰ ਦੇਣਾ ਹੈਰਾਨ ਕਰਨ ਵਾਲਾ ਹੈ। ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ IPC ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਰੀ ਜਾਂਚ ਜਾਰੀ ਹੈ। ਇਹ ਘਟਨਾ ਇਕ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਆਖ਼ਰ ਮਾਂ, ਜੋ ਬੱਚੇ ਦੀ ਪਹਿਲੀ ਰਖਵਾਲੀ ਹੁੰਦੀ ਹੈ, ਉਹ ਇਸ ਹੱਦ ਤੱਕ ਕਿਵੇਂ ਪਹੁੰਚ ਸਕਦੀ ਹੈ।
ਰਥ ਯਾਤਰਾ 'ਤੇ ਦੀਘਾ ਸਥਿਤ ਜਗਨਨਾਥ ਮੰਦਰ 'ਚ ਪੁੱਜੇ ਕਰੀਬ 3 ਲੱਖ ਸ਼ਰਧਾਲੂ : ਇਸਕਾਨ
NEXT STORY