ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਇਕ ਮਹਿਲਾ ਪੁਲਸ ਅਧਿਕਾਰੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੁਣੇ ਇਕਾਈ ਦੇ ਇਕ ਅਹੁਦਾ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਸੋਮਵਾਰ ਨੂੰ ਸ਼ਨਿਵਾੜਾ ਇਲਾਕੇ 'ਚ ਇਕ ਚਾਹ ਦੀ ਦੁਕਾਨ ਕੋਲ ਵਾਪਰੀ।
ਇਹ ਵੀ ਪੜ੍ਹੋ : 'ਵੰਦੇ ਭਾਰਤ' ਦਾ ਹੋਇਆ ਬੁਰਾ ਹਾਲ ! ਚੋਣ ਲੱਗੀਆਂ ਛੱਤਾਂ, ਪਰੇਸ਼ਾਨ ਹੋਏ ਯਾਤਰੀ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਪ੍ਰਮੋਦ ਕੋਂਧਰੇ ਨੇ ਮਹਿਲਾ ਅਧਿਕਾਰੀ ਨਾਲ ਗਲਤ ਰਵੱਈਆ ਕੀਤਾ ਸੀ। ਅਧਿਕਾਰੀ ਨੇ ਦੱਸਿਆ,''ਸੀਸੀਟੀਵੀ ਕੈਮਰੇ ਦੇ ਫੁਟੇਜ ਨਾਲ ਘਟਨਾ ਦਾ ਪਤਾ ਲੱਗਾ ਅਤੇ ਮਹਿਲਾ ਅਧਿਕਾਰੀ ਨੇ ਵੀ ਕੋਂਧਰੇ 'ਤੇ ਦੋਸ਼ ਲਗਾਇਆ। ਅਸੀਂ ਔਰਤ ਦੀ ਗਰਿਮਾ ਨੂੰ ਠੇਸ ਪਹੁੰਚਾਇਆ ਅਤੇ ਯੌਨ ਉਤਪੀੜਨ ਨਾਲ ਸੰਬੰਧਤ ਭਾਰਤੀ ਨਿਆਂ ਸੰਹਿਤਾ ਦੀ ਧਾਰਾ 74 ਅਤੇ 75 ਦੇ ਅਧੀਨ ਮਾਮਲਾ ਦਰਜ ਕੀਤਾ ਹੈ।'' ਕੋਂਧਰੇ ਭਾਜਪਾ ਦੀ ਪੁਣੇ ਇਕਾਈ ਦੇ ਜਨਰਲ ਸਕੱਤਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਲ 2026 ਤੱਕ ਹਵਾਈ ਫੌਜ ਨੂੰ 6 ਤੇਜਸ ਲੜਾਕੂ ਜਹਾਜ਼ ਮਿਲਣ ਦੀ ਆਸ, HAL ਨੇ ਦੇਰੀ ਦਾ ਦੱਸਿਆ ਕਾਰਨ
NEXT STORY