ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਬਾਗਚੀਨੀ ਥਾਣਾ ਖੇਤਰ 'ਚ ਮਾਤਾ-ਪਿਤਾ ਨਾਲ ਬਾਈਕ 'ਤੇ ਘਰ ਜਾ ਰਹੀ ਇਕ ਵਿਦਿਆਰਥਣ ਦਾ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਅਨੁਸਾਰ 11ਵੀਂ ਦੀ ਵਿਦਿਆਰਥਣ ਮਲਿਸ਼ਕਾ ਕਡੇਰਾ (19) ਸੋਮਵਾਰ ਰਾਤ ਆਪਣੇ ਮਾਤਾ-ਪਿਤਾ ਨਾਲ ਪਿੰਡ ਬਲਹਰਾ ਤੋਂ ਬਾਈਕ 'ਤੇ ਆਪਣੇ ਪਿੰਡ ਬਦਰਪੁਰਾ ਆ ਰਹੀ ਸੀ। ਰਸਤੇ 'ਚ ਬਾਈਕ ਸਵਾਰ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਉਨ੍ਹਾਂ ਦੀ ਬਾਈਕ ਰੋਕੀ ਅਤੇ ਵਿਦਿਆਰਥਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ 'ਤੇ ਫਰਾਰ ਹੋ ਗਏ।
ਮ੍ਰਿਤਕ ਵਿਦਿਆਰਥਣ ਦੇ ਪਿਤਾ ਲਾਖਨ ਕਡੋਰਾ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਦੇ ਹੀ ਭੀਕਮ ਨਾਲ ਲੰਬੇ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਜਿਸ ਸਮੇਂ ਬਦਮਾਸ਼ਾਂ ਨੇ ਉਨ੍ਹਾਂ ਦੀ ਬਾਈਕ ਰੋਕੀ, ਉਦੋਂ ਵਿਦਿਆਰਥਣ ਮਲਿਸ਼ਕਾ ਨੇ ਕਿਹਾ ਕਿ ਉਸ ਨੂੰ ਉਨ੍ਹਾਂ ਨੂੰ ਪਛਾਣ ਲਿਆ ਹੈ, ਉਦੋਂ ਉਸ ਨੂੰ ਬਦਮਾਸ਼ਾਂ ਨੇ ਗੋਲੀ ਮਾਰੀ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਕਤਲ ਦੇ ਕਾਰਨਾਂ ਦੀ ਜਾਂਚ ਅਤੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਗਠਜੋੜ ਨਾਲ ਮਿਲ ਕੇ ਲੜਨਗੇ ਵਿਧਾਨ ਸਭਾ ਚੋਣਾਂ, ਅਖਿਲੇਸ਼ ਯਾਦਵ ਦਾ ਵੱਡਾ ਬਿਆਨ
NEXT STORY