ਨੈਸ਼ਨਲ ਡੈਸਕ- ਰਾਜਸਥਾਨ ਦੇ ਕੋਟਾ 'ਚ NEET ਦੀ ਤਿਆਰੀ ਕਰ ਰਹੇ 18 ਸਾਲਾ ਵਿਦਿਆਰਥੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੀ ਪ੍ਰੇਮਿਕਾ ਨਾਲ ਬ੍ਰੇਕਅੱਪ ਅਤੇ ਪੜ੍ਹਾਈ ਦੇ ਵਧਦੇ ਦਬਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਸਕੂਲ ਜਾ ਰਹੀ ਅਧਿਆਪਕਾ ਨੂੰ ਟਰੱਕ ਨੇ ਮਾਰੀ ਟੱਕਰ, ਮੌਕੇ 'ਤੇ ਹੀ ਹੋਈ ਦਰਦਨਾਕ ਮੌਤ
ਪੁਲਸ ਅਧਿਕਾਰੀਆਂ ਮੁਤਾਬਕ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਰਹਿਣ ਵਾਲੇ ਅਨਿਕੇਤ ਕੁਮਾਰ ਦੀ ਲਾਸ਼ ਸ਼ੁੱਕਰਵਾਰ ਨੂੰ ਜਵਾਹਰ ਨਗਰ ਥਾਣਾ ਖੇਤਰ ਦੇ ਇੰਦਰਾ ਵਿਹਾਰ ਇਲਾਕੇ 'ਚ ਆਪਣੇ ਹੋਸਟਲ ਦੇ ਕਮਰੇ 'ਚ ਪੱਖੇ ਨਾਲ ਲਟਕਦੀ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਅਨਿਕੇਤ ਨੇ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ (NEET-UG) ਦੀ ਤਿਆਰੀ ਕਰ ਰਿਹਾ ਸੀ। ਵਿਦਿਆਰਥੀ ਦੇ ਕਮਰੇ 'ਚੋਂ ਇਕ 'ਨੋਟ' ਬਰਾਮਦ ਹੋਇਆ, ਜਿਸ 'ਚ ਕੁਮਾਰ ਨੇ ਲਿਖਿਆ ਸੀ ਕਿ ਉਹ ਪੜ੍ਹਾਈ ਅਤੇ 'ਬ੍ਰੇਕਅੱਪ' ਕਾਰਨ ਤਣਾਅ 'ਚ ਸੀ। ਕੁਮਾਰ ਨੇ ਆਪਣੇ ਨੋਟ ਵਿਚ ਲਿਖਿਆ ਕਿ ਉਹ ਇਸ ਲਈ ਪਰੇਸ਼ਾਨ ਸੀ ਕਿਉਂਕਿ ਇਕ ਲੜਕੀ ਨੇ ਉਸ ਦੀਆਂ ਭਾਵਨਾਵਾਂ ਨਾਲ ਖੇਡਿਆ ਸੀ ਅਤੇ ਪੜ੍ਹਾਈ ਦਾ ਮਾਨਸਿਕ ਦਬਾਅ ਹੋਰ ਵੱਧ ਗਿਆ ਸੀ, ਜਿਸ ਕਾਰਨ ਉਹ ਦਬਾਅ ਝੱਲਣ ਵਿਚ ਅਸਮਰੱਥ ਸੀ।
ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਵਿਗੜੀ 15 ਵਿਦਿਆਰਥਣਾਂ ਦੀ ਸਿਹਤ ਤਾਂ ਇਲਾਜ ਲਈ ਬੁਲਾਇਆ ਤਾਂਤਰਿਕ! NHRC ਨੇ ਲਿਆ ਸਖ਼ਤ ਨੋਟਿਸ
ਉਸ ਨੇ ਨੋਟ ਵਿਚ ਇਹ ਵੀ ਲਿਖਿਆ ਕਿ ਉਹ ਆਪਣੇ ਮਾਤਾ-ਪਿਤਾ, ਦੋ ਭੈਣਾਂ ਅਤੇ ਭਰਾ ਸਮੇਤ ਆਪਣੇ ਪਰਿਵਾਰ ਦੇ ਹਰ ਮੈਂਬਰ ਨੂੰ ਪਿਆਰ ਕਰਦਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀ.ਆਰ.ਪੀ.ਸੀ. ਦੀ ਧਾਰਾ 174 ਤਹਿਤ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ 3 ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਸੀ। ਇਸ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਟਾ ਆਉਣ ਵਾਲੇ ਵਿਦਿਆਰਥੀਆਂ 'ਤੇ ਪੜ੍ਹਾਈ ਦੇ ਦਬਾਅ ਬਾਰੇ ਬਹਿਸ ਸ਼ੁਰੂ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕੋਰੋਨਾ ਸੰਕਟ ਦੇ ਮੱਦੇਨਜ਼ਰ Air India ਨੇ ਯਾਤਰੀਆਂ ਨੂੰ ਦਿੱਤਾ ਤੋਹਫਾ, ਮੁਫ਼ਤ 'ਚ ਮਿਲੇਗੀ ਇਹ ਸਹੂਲਤ
NEXT STORY