ਲਖਨਊ : ਉੱਤਰ ਪ੍ਰਦੇਸ਼ ਮਾਧਿਅਮਿਕ ਸਿੱਖਿਆ ਪ੍ਰੀਸ਼ਦ (UPMSP) ਨੇ 10ਵੀਂ (ਹਾਈ ਸਕੂਲ) ਅਤੇ 12ਵੀਂ (ਇੰਟਰਮੀਡੀਏਟ) ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਯੂ.ਪੀ. ਬੋਰਡ ਦੇ ਸਕੱਤਰ ਭਗਵਤੀ ਸਿੰਘ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਸਾਲ 2027 ਦੀਆਂ ਇਹ ਬੋਰਡ ਪ੍ਰੀਖਿਆਵਾਂ 5 ਫਰਵਰੀ 2027 ਤੋਂ ਸ਼ੁਰੂ ਹੋ ਕੇ 24 ਫਰਵਰੀ 2027 ਤੱਕ ਚੱਲਣਗੀਆਂ। ਇਹ ਪ੍ਰੀਖਿਆਵਾਂ ਦੋ ਸ਼ਿਫ਼ਟਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਪਹਿਲੀ ਸ਼ਿਫ਼ਟ ਦੀ ਪ੍ਰੀਖਿਆ ਸਵੇਰੇ 8:30 ਵਜੇ ਤੋਂ 11:45 ਵਜੇ ਤੱਕ ਹੋਵੇਗੀ, ਜਦੋਂ ਕਿ ਦੂਜੀ ਸ਼ਿਫ਼ਟ ਦੀ ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2026 ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 18 ਫਰਵਰੀ ਤੋਂ 12 ਮਾਰਚ 2026 ਤੱਕ ਕਰਵਾਈਆਂ ਗਈਆਂ ਸਨ। ਉਸ ਸਮੇਂ ਪ੍ਰੀਖਿਆ ਲਈ ਕੁੱਲ 52 ਲੱਖ 30 ਹਜ਼ਾਰ 297 ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪ੍ਰੀਖਿਆ ਦਾ ਪੂਰਾ ਸ਼ਡਿਊਲ ਡਾਊਨਲੋਡ ਕਰਨ ਲਈ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।





ਇਨ੍ਹਾਂ ਰਾਸ਼ੀਆਂ ਦਾ 'ਗੋਲਡਨ ਟਾਈਮ' ਸ਼ੁਰੂ, ਨਵਰਾਤਰੀ 'ਚ 100 ਸਾਲਾਂ ਬਾਅਦ ਬਣੇ 3 ਦੁਰਲੱਭ ਯੋਗ
NEXT STORY