ਨਵੀਂ ਦਿੱਲੀ : ਸਰਕਾਰੀ ਤੋਂ ਪ੍ਰਾਈਵੇਟ ਹੋ ਰਹੀ ਏਅਰ ਇੰਡੀਆ ਨੇ ਕੋਰੋਨਾ ਸੰਕਟ 'ਚ ਹਵਾਈ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਏਅਰ ਇੰਡੀਆ ਨੇ ਭਾਰਤ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਕਾਰਨ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਸਾਰੀਆਂ ਘਰੇਲੂ ਉਡਾਣਾਂ ਲਈ ਤਾਰੀਖ ਜਾਂ ਫਲਾਈਟ ਨੰਬਰ 'ਚ ਇਕ ਵਾਰ ਮੁਫ਼ਤ ਬਦਲਾਅ ਦੀ ਸਹੂਲਤ ਪ੍ਰਦਾਨ ਕੀਤੀ। ਏਅਰ ਇੰਡੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਹੁਣ ਏਅਰ ਇੰਡੀਆ ਦੇ ਯਾਤਰੀ ਕੋਰੋਨਾ ਕਾਰਨ ਆਪਣੀ ਯਾਤਰਾ ਬਦਲ ਸਕਦੇ ਹਨ। ਏਅਰਲਾਈਨ ਦੀ ਇਸ ਨਵੀਂ ਸਹੂਲਤ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ। ਇਕ ਟਵੀਟ ਵਿੱਚ ਏਅਰ ਇੰਡੀਆ ਨੇ ਕਿਹਾ, "ਘਰੇਲੂ ਯਾਤਰੀ 31 ਮਾਰਚ, 2022 ਨੂੰ ਜਾਂ ਇਸ ਤੋਂ ਪਹਿਲਾਂ ਪੁਸ਼ਟੀ ਕੀਤੀ ਯਾਤਰਾ (Confirmed Travel) ਦੇ ਨਾਲ ਮਿਤੀ ਜਾਂ ਫਲਾਈਟ ਨੰਬਰ ਬਦਲ ਸਕਦੇ ਹਨ।"
ਇਹ ਵੀ ਪੜ੍ਹੋ : ਜ਼ਹਿਰੀਲਾ ਪਦਾਰਥ ਖਾ ਕੇ ਪਤੀ-ਪਤਨੀ ਤੇ ਬੇਟੇ ਨੇ ਕੀਤੀ ਖੁਦਕੁਸ਼ੀ, ਜਾਣੋ ਕਿਉਂ ਚੁੱਕਿਆ ਖੌਫ਼ਨਾਕ ਕਦਮ
ਏਅਰ ਇੰਡੀਆ ਨੇ ਇਕ ਟਵੀਟ 'ਚ ਕਿਹਾ, "ਕੋਵਿਡ ਮਾਮਲਿਆਂ ਵਿੱਚ ਵਾਧੇ ਕਾਰਨ ਹਾਲ ਹੀ 'ਚ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਨੂੰ ਧਿਆਨ 'ਚ ਰੱਖਦਿਆਂ ਏਅਰ ਇੰਡੀਆ 31.03.22 ਨੂੰ ਜਾਂ ਇਸ ਤੋਂ ਪਹਿਲਾਂ ਪੁਸ਼ਟੀ ਕੀਤੀ ਯਾਤਰਾ ਵਾਲੀਆਂ ਸਾਰੀਆਂ ਘਰੇਲੂ ਟਿਕਟਾਂ (098) ਲਈ ਮਿਤੀ ਜਾਂ ਫਲਾਈਟ ਸੰਖਿਆ 'ਚ ਬਦਲਾਅ ਲਈ ‘𝐎𝐍𝐄 𝐅𝐑𝐄𝐄 𝐂𝐇𝐀𝐍𝐆𝐄’ ਪੇਸ਼ ਕਰ ਰਹੀ ਹੈ। ਕੇਂਦਰ ਨੇ ਸ਼ੁੱਕਰਵਾਰ ਨੂੰ 11 ਜਨਵਰੀ ਤੋਂ ਅਗਲੇ ਆਦੇਸ਼ਾਂ ਤੱਕ ਦੇਸ਼ ਵਿੱਚ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਲੋਕਾਂ ਲਈ 7 ਦਿਨਾਂ ਦੀ ਲਾਜ਼ਮੀ ਹੋਮ ਕੁਆਰੰਟੀਨ ਦਾ ਐਲਾਨ ਵੀ ਕੀਤਾ ਸੀ।
ਇਹ ਵੀ ਪੜ੍ਹੋ : ਕੱਪੜਿਆਂ ਦੀ ਦੁਕਾਨ ਦੀ ਆੜ 'ਚ ਚਾਈਨਾ ਡੋਰ ਵੇਚਣ ਵਾਲਾ ਦੁਕਾਨਦਾਰ ਕਾਬੂ, ਵੱਡੀ ਗਿਣਤੀ 'ਚ ਗੱਟੂ ਬਰਾਮਦ
ਇੰਡੀਗੋ ਨੇ ਗਾਹਕਾਂ ਨੂੰ ਦਿੱਤੀ ਇਹ ਰਾਹਤ
ਕੋਵਿਡ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕੰਪਨੀ 31 ਜਨਵਰੀ ਤੱਕ ਯਾਤਰੀਆਂ ਤੋਂ ਕੋਈ 'ਚੇਂਜ ਫੀਸ' ਨਹੀਂ ਲਵੇਗੀ, ਜੇਕਰ ਯਾਤਰੀ ਚਾਹੁਣ ਤਾਂ 31 ਜਨਵਰੀ ਤੱਕ ਕਿਸੇ ਵੀ ਹੋਰ ਫਲਾਈਟ 'ਚ ਆਪਣੀ ਜ਼ਰੂਰਤ ਮੁਤਾਬਕ ਉਸੇ ਪੈਸੇ ਨਾਲ ਟਿਕਟ ਲੈ ਸਕਣਗੇ। ਇਸ ਲਈ ਕੋਈ ਬਦਲਾਅ ਫੀਸ ਨਹੀਂ ਲਈ ਜਾਵੇਗੀ। ਇੰਡੀਗੋ, ਜਿਸ ਦੇ ਕੋਲ 275 ਤੋਂ ਵੱਧ ਜਹਾਜ਼ਾਂ ਦਾ ਬੇੜਾ ਹੈ, ਨੇ ਦਸੰਬਰ ਵਿੱਚ ਰੋਜ਼ਾਨਾ ਲਗਭਗ 1,500 ਉਡਾਣਾਂ ਦਾ ਸੰਚਾਲਨ ਕੀਤਾ। ਨਵੰਬਰ 'ਚ ਏਅਰਲਾਈਨ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ 54.3 ਫੀਸਦੀ ਰਹੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਬਿਹਾਰ ’ਚ IPS ਅਧਿਕਾਰੀਆਂ ਨੂੰ ਮਿਲੀ ਪ੍ਰਮੋਸ਼ਨ, ਪੰਜਾਬੀ ਪਤੀ-ਪਤਨੀ ਸਣੇ 7 ਅਧਿਕਾਰੀ ਬਣੇ
NEXT STORY