ਹੈਦਰਾਬਾਦ/ਕੰਸਾਸ (ਏਜੰਸੀ)— ਅਮਰੀਕਾ ਦੇ ਸ਼ਹਿਰ ਕੰਸਾਸ 'ਚ ਲੁੱਟ-ਖੋਹ ਦੀ ਸ਼ੱਕੀ ਘਟਨਾ ਦੌਰਾਨ ਗੋਲੀਬਾਰੀ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਰਤ ਕੱਪੂ ਦੀ ਮ੍ਰਿਤਕ ਦੇਹ ਬੁੱਧਵਾਰ ਦੇਰ ਰਾਤ ਭਾਰਤ 'ਚ ਉਸ ਦੇ ਘਰ ਪੁੱਜ ਗਈ ਹੈ। ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਸ਼ਰਤ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰਕ ਮੈਂਬਰ ਲੈਣ ਪੁੱਜੇ। ਮ੍ਰਿਤਕ ਦੇਹ ਪੁੱਜਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਬੰਡਾਰੂ ਦੱਤਾਤਰੋਯ ਸਮੇਤ ਕਈ ਸਿਆਸੀ ਨੇਤਾ ਮੌਜੂਦ ਸਨ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੱਤਾ।
ਤੇਲੰਗਾਨਾ ਦੇ ਰਹਿਣ ਵਾਲੇ ਸ਼ਰਤ ਕੱਪੂ ਕੰਸਾਸ ਸ਼ਹਿਰ ਵਿਚ ਸਥਿਤ ਯੂਨੀਵਰਸਿਟੀ ਆਫ ਮਿਸੌਰੀ ਦਾ ਵਿਦਿਆਰਥੀ ਸੀ। ਬੀਤੇ ਹਫਤੇ ਇਕ ਰੈਸਟੋਰੈਂਟ 'ਚ ਲੁੱਟ-ਖੋਹ ਦੀ ਸ਼ੱਕੀ ਘਟਨਾ ਦੌਰਾਨ ਉਸ ਨੂੰ ਗੋਲੀ ਲੱਗ ਗਈ। ਸ਼ਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਕੰਸਾਸ ਸ਼ਹਿਰ ਦੀ ਸਥਾਨਕ ਮੀਡੀਆ ਮੁਤਾਬਕ ਸ਼ਰਤ ਇਸੇ ਰੈਸਟੋਰੈਂਟ ਵਿਚ ਕਰਮਚਾਰੀ ਸੀ। ਲੁੱਟ-ਖੋਹ ਕਰਨ ਆਏ ਸ਼ੱਕੀ ਲੁਟੇਰੇ ਨੇ ਸ਼ਰਤ ਦੀ ਪਿੱਠ 'ਚ ਗੋਲੀ ਮਾਰੀ। ਕੰਸਾਸ ਪੁਲਸ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੱਕੀ ਕਾਤਲ ਦੀ ਸੂਚਨਾ ਦੇਣ ਵਾਲੇ ਨੂੰ 10,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਅਗਵਾ ਕਰਕੇ ਦਲਿਤ ਨਾਬਾਲਗ ਨਾਲ ਗੈਂਗਰੇਪ, 1 ਦੋਸ਼ੀ ਗ੍ਰਿਫਤਾਰ
NEXT STORY