ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਮੈਡੀਕਲ ਦੀ ਪੜ੍ਹਾਈ ਦਾ ਪੂਰਾ ਉਦਯੋਗ ਖੜ੍ਹਾ ਹੋ ਗਿਆ। ਫੀਸ ਇੰਨੀ ਜ਼ਿਆਦਾ ਹੈ ਕਿ ਸਾਡੇ ਵਿਦਿਆਰਥੀ ਯੂਕ੍ਰੇਨ ਜਾਣ ਨੂੰ ਮਜ਼ਬੂਰ ਹਨ, ਜਿੱਥੇ ਇਹੀ ਪੜ੍ਹਾਈ ਸਸਤੀ ਹੈ। ਜਸਟਿਸ ਬੀ.ਆਰ. ਗਵਈ ਅਤੇ ਜੱਜ ਹਿਮਾ ਕੋਹਲੀ ਦੀ ਛੁੱਟੀ ਵਾਲੀ ਬੈਂਚ ਨੇ ਦੇਸ਼ 'ਚ ਕੁਕੁਰਮੁਤੇ ਦੀ ਤਰ੍ਹਾਂ ਵਧਦੇ ਫਾਰਮੇਸੀ ਕਾਲਜਾਂ 'ਤੇ ਵੀ ਚਿੰਤਾ ਜਤਾਈ। ਬੈਂਚ ਨੇ ਕਿਹਾ,''ਅੱਜ ਵੱਡੇ ਕਾਰੋਬਾਰੀ ਘਰਾਣੇ ਇਸ ਖੇਤਰ 'ਚ ਆ ਗਏ ਹਨ। ਦਿੱਲੀ ਅਤੇ ਕਰਨਾਟਕ ਹਾਈ ਕੋਰਟ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਬੈਂਚ ਨੇ ਇਹ ਟਿੱਪਣੀ ਕੀਤੀ।
ਦਿੱਲੀ ਹਾਈ ਕੋਰਟ ਨੇ ਸਿੱਖਿਅਕ ਸਾਲ 2020-21 ਤੋਂ 5 ਸਾਲ ਲਈ ਨਵੇਂ ਫਾਰਮੇਸੀ ਕਾਲਜ ਖੋਲ੍ਹਣ ਦੇ ਰੋਕ ਦੇ ਆਪਣੇ ਹੀ ਫ਼ੈਸਲੇ ਨੂੰ ਦਰਕਿਨਾਰ ਕੀਤਾ ਸੀ। ਸੁਪਰੀਮ ਕੋਰਟ ਨੇ ਭਾਰਤੀ ਫਾਰਮੇਸੀ ਕੌਂਸਲ (ਪੀ.ਸੀ.ਆਈ.) ਨੂੰ ਨਵੇਂ ਫਾਰਮੇਸੀ ਕਾਲਜਾਂ ਦੀ ਅਰਜ਼ੀ ਸਵੀਕਾਰ ਕਰਨ ਅਤੇ ਪ੍ਰਕਿਰਿਆ ਅੱਗੇ ਵਧਾਉਣ ਦਾ ਅੰਤਰਿਮ ਆਦੇਸ਼ ਦਿੱਤਾ। ਬੈਂਚ ਹੁਣ 26 ਜੁਲਾਈ ਨੂੰ ਸੁਣਵਾਈ ਕਰੇਗੀ।
CM ਯੋਗੀ ਨੇ ਅਯੁੱਧਿਆ ’ਚ ਰੱਖੀ ਰਾਮ ਮੰਦਰ ਦੇ ਗਰਭ ਗ੍ਰਹਿ ਦੀ ਨੀਂਹ, ਕਿਹਾ- ਇਹ ਦੇਸ਼ ਦਾ ਰਾਸ਼ਟਰ ਮੰਦਰ
NEXT STORY