ਤਿਰੂਅਨੰਤਪੁਰਮ (ਭਾਸ਼ਾ)— ਕੇਰਲ 'ਚ ਐੱਸ. ਐੱਸ. ਐੱਲ. ਸੀ, ਹਾਈ ਸੈਕੰਡਰੀ ਅਤੇ ਪੇਸ਼ੇਵਰ ਹਾਈ ਸੈਕੰਡਰੀ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਅਤੇ ਸਕੂਲੀ ਵਿਦਿਆਰਥੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਤਾਲਾਬੰਦੀ ਦਰਮਿਆਨ ਮਾਸਕ ਪਹਿਨ ਕੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰ ਕੇ ਪੇਪਰ ਦੇ ਰਹੇ ਹਨ। ਬੋਰਡ ਪ੍ਰੀਖਿਆਵਾਂ ਕੋਰੋਨਾ ਕਾਰਨ ਲਾਗੂ ਤਾਲਾਬੰਦੀ ਕਾਰਨ ਪਹਿਲਾਂ ਰੱਦ ਕਰ ਦਿੱਤੀਆਂ ਗਈਆਂ ਸਨ। ਮੰਗਲਵਾਰ ਭਾਵ ਅੱਜ ਲੱਖਾਂ ਦੀ ਗਿਣਤੀ ਵਿਚ ਐੱਸ. ਐੱਸ. ਐੱਲ. ਸੀ. ਪ੍ਰੀਖਿਆ 'ਚ 56,345 ਵਿਦਿਆਰਥੀ ਪੇਸ਼ੇਵਰ ਸੈਕੰਡਰੀ ਬੋਰਡ ਪ੍ਰੀਖਿਆ 'ਚ ਬੈਠੇ। ਹਾਈ ਸੈਕੰਡਰੀ ਪ੍ਰੀਖਿਆਵਾਂ ਬੁੱਧਵਾਰ ਤੋਂ ਸ਼ੁਰੂ ਹੋਣਗੀਆਂ। ਮਾਰਚ 'ਚ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਸੁਰੱਖਿਆ ਮਾਪਦੰਡਾਂ ਦੇ ਪਾਲਣ ਦਰਮਿਆਨ ਆਯੋਜਿਤ ਕੀਤੀ ਜਾ ਰਹੀਆਂ ਹਨ ਅਤੇ ਇਹ 30 ਮਈ ਤੱਕ ਚੱਲਣਗੀਆਂ।
ਫਾਇਰ ਬ੍ਰਿਗੇਡ ਵਿਭਾਗ ਨੇ ਸੂਬੇ ਭਰ 'ਚ 2,945 ਪ੍ਰੀਖਿਆ ਕੇਂਦਰਾਂ ਨੂੰ ਵਾਇਰਸ ਮੁਕਤ ਕੀਤਾ। ਵਿਦਿਆਰਥੀਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਮਾਸਕ ਪਹਿਨਣ ਨੂੰ ਕਿਹਾ ਗਿਆ ਹੈ। ਪ੍ਰੀਖਿਆ ਕੇਂਦਰਾਂ ਦੇ ਐਂਟਰੀ ਗੇਟ 'ਤੇ ਵਿਦਿਆਰਥੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਕ-ਦੂਜੇ ਤੋਂ ਪੈੱਨ ਜਾਂ ਪੈਂਸਿਲ ਵਰਗੀਆਂ ਚੀਜ਼ ਇਕ-ਦੂਜੇ ਤੋਂ ਨਾ ਲੈਣ ਅਤੇ ਨਾ ਹੀ ਦੇਣ। ਜਿਨ੍ਹਾਂ ਵਿਦਿਆਰਥੀਆਂ ਨੂੰ ਫਲੂ ਵਰਗਾ ਕੋਈ ਲੱਛਣ ਹੋਵੇਗਾ, ਉਨ੍ਹਾਂ ਨੂੰ ਵੱਖਰੇ ਕਮਰੇ 'ਚ ਬਿਠਾਇਆ ਜਾਵੇਗਾ ਅਤੇ 'ਹੌਟ ਸਪੌਟ' ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਇਕ ਵੱਖਰੇ ਵਾਇਰਸ ਮੁਕਤ ਕੋਰੀਡੋਰ ਦੀ ਵਿਵਸਥਾ ਕੀਤੀ ਗਈ ਹੈ। ਨਿਰੀਖਕਾਂ ਨੇ ਤਿੰਨ ਪਰਤਾਂ ਵਾਲਾ ਮਾਸਕ ਅਤੇ ਦਸਤਾਨੇ ਪਹਿਨੇ ਹੋਏ ਸਨ ਅਤੇ ਹਰੇਕ ਕੇਂਦਰ 'ਚ ਸਿਹਤ ਅਧਿਕਾਰੀਆਂ ਦੀ ਇਕ ਟੀਮ ਤਾਇਨਾਤ ਸੀ। ਪ੍ਰੀਖਿਆ ਕੇਂਦਰ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਮਾਸਕ ਉਪਲੱਬਧ ਕਰਵਾ ਰਿਹਾ ਹੈ।
ਤਾਲਾਬੰਦੀ ਦਰਮਿਆਨ ਬੈਂਕਾਂ ਦੁਆਰਾ ਵਿਆਜ ਵਸੂਲਣ 'ਤੇ ਸੁਪਰੀਮ ਕੋਰਟ ਸਖਤ, ਕੇਂਦਰ ਅਤੇ RBI ਨੂੰ ਭੇਜਿਆ ਨੋਟਿਸ
NEXT STORY