ਬਲਰਾਮਪੁਰ (ਵਾਰਤਾ)— ਉੱਤਰ ਪ੍ਰਦੇਸ਼ 'ਚ ਬਲਰਾਮਪੁਰ ਦੇ ਸਾਬਕਾ ਸੰਸਦ ਮੈਂਬਰ ਰਿਜਵਾਨ ਜ਼ਹੀਰ ਨੇ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਜ਼ਰੀਏ ਉਨ੍ਹਾਂ ਨੇ ਲੱਦਾਖ ਇਲਾਕੇ ਵਿਚ ਡੂੰਘੀ ਖੱਡ 'ਚ ਡਿੱਗ ਕੇ ਲਾਪਤਾ ਹੋਏ ਫ਼ੌਜੀ ਅਧਿਕਾਰੀ ਸੁਭਾਨ ਅਲੀ ਦੀ ਭਾਲ ਕਰਵਾਏ ਜਾਣ ਦੀ ਬੇਨਤੀ ਕੀਤੀ ਹੈ। ਜ਼ਹੀਰ ਨੇ ਰੱਖਿਆ ਮੰਤਰੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਭਾਰਤੀ ਇੰਜੀਨੀਅਰਿੰਗ ਸੇਵਾ (ਆਈ. ਏ. ਐੱਸ.) ਦੇ ਅਧਿਕਾਰੀ ਸੁਭਾਨ ਅਲੀ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਾ ਬਲਰਾਮਪੁਰ ਵਾਸੀ ਇਕ ਦਰਜੀ ਦਾ ਬੇਟਾ ਹੈ। ਉਸ ਦੀ ਜਿਪਸੀ ਪਿਛਲੇ ਮਹੀਨੇ 22 ਜੂਨ ਨੂੰ ਦਰਾਸ ਨਦੀ 'ਚ ਡਿੱਗ ਗਈ ਸੀ। ਉਦੋਂ ਤੋਂ ਉਹ ਲਾਪਤਾ ਹੈ।
ਚਿੱਠੀ 'ਚ ਕਿਹਾ ਗਿਆ ਹੈ ਕਿ ਕਈ ਦਿਨਾਂ ਬਾਅਦ ਨਦੀ ਤੋਂ ਹਾਦਸਾਗ੍ਰਸਤ ਜਿਪਸੀ ਬਰਾਮਦ ਕੀਤੀ ਜਾ ਚੁੱਕੀ ਹੈ ਪਰ ਆਈ. ਏ. ਐੱਸ. ਅਧਿਕਾਰੀ ਦਾ ਅਜੇ ਤੱਕ ਸੁਰਾਗ ਨਹੀਂ ਲੱਗ ਸਕਿਆ ਹੈ। ਸੜਕ ਸੁਰੱਖਿਆ ਸੰਗਠਨ ਅਤੇ ਕਾਰਗਿਲ ਪ੍ਰਸ਼ਾਸਨ ਲਗਾਤਾਰ ਸੁਭਾਨ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸੀਮਤ ਸਾਧਨਾਂ ਕਰ ਕੇ ਉਹ ਲਾਪਤਾ ਅਧਿਕਾਰੀ ਨੂੰ ਲੱਭਣ ਵਿਚ ਸਫਲ ਨਹੀਂ ਹੋ ਪਾ ਰਹੇ ਹਨ। ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ 'ਚ ਵਿਅਕਤੀਗਤ ਰੂਪ ਨਾਲ ਦਖਲ ਦੇ ਕੇ ਕਾਬਿਲ ਅਧਿਕਾਰੀਆਂ ਅਤੇ ਸਾਧਨਾਂ ਨੂੰ ਲੱਭਣ 'ਚ ਲਾਉਣ। ਲਾਪਤਾ ਅਧਿਕਾਰੀ ਦਾ ਪੂਰਾ ਪਰਿਵਾਰ ਦੁੱਖ ਅਤੇ ਭਿਆਨਕ ਦਰਦ 'ਚੋਂ ਲੰਘ ਰਿਹਾ ਹੈ। ਪਰਿਵਾਰ ਮੁਤਾਬਕ ਸੁਭਾਨ ਦਾ ਜੁਲਾਈ ਮਹੀਨੇ ਵਿਆਹ ਹੋਣ ਵਾਲਾ ਸੀ। ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਕਸ਼ਮੀਰ 'ਚ ਪੁਲਸ ਨੇ ਚਰਸ ਸਮੇਤ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY