ਨਵੀਂ ਦਿੱਲੀ-ਭਾਰਤ ਨੇ ਸ਼ਨੀਵਾਰ ਨੂੰ ਰਾਜਸਥਾਨ ਦੇ ਪੋਖਰਣ ਫਾਇਰਿੰਗ ਰੇਂਜ 'ਚ ਦੇਸ਼ 'ਚ ਵਿਕਸਿਤ ਅਤੇ ਹੈਲੀਕਾਪਟਰ ਤੋਂ ਦਾਗੀ ਜਾਣ ਵਾਲੀ ਟੈਂਕ ਵਿਨਾਸ਼ਕਾਰੀ ਮਿਜ਼ਾਈਲ ਦੀ ਸਫਲ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਕਿਹਾ ਕਿ ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗੇਨਾਈਜੇਸ਼ਨ (ਡੀ.ਆਰ.ਡੀ.ਓ.) ਅਤੇ ਹਵਾਈ ਫੌਜ ਵੱਲੋਂ ਕੀਤਾ ਗਿਆ ਪ੍ਰੀਖਣ 'ਸਫ਼ਲ' ਰਿਹਾ ਅਤੇ ਇਸ ਦੌਰਾਨ ਮਿਜ਼ਾਈਲ ਸਮਾਰੇ ਮਾਪਦੰਡਾਂ 'ਤੇ ਖਰੀ ਉਤਰੀ। ਹਵਾਈ ਫੌਜ ਲਈ ਵਿਕਸਿਤ ਕੀਤੀ ਗਈ ਇਹ ਮਿਜ਼ਾਈਲ 10 ਕਿਲੋਮੀਟਰ ਤੱਕ ਦੇ ਦਾਇਰੇ 'ਚ ਟੀਚੇ ਨੂੰ ਤਬਾਹ ਕਰ ਸਕਦੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ
ਮੰਤਰਾਲਾ ਨੇ ਕਿਹਾ ਕਿ ਪ੍ਰੀਖਣ ਆਪਣੇ ਸਾਰੇ ਮਿਸ਼ਨ ਉਦੇਸ਼ਾਂ ਨੂੰ ਪੂਰਾ ਕਰਨ 'ਚ ਸਫ਼ਲ ਰਿਹਾ ਅਤੇ ਨਿਗਰਾਨੀ ਪ੍ਰਣਾਲੀ ਤੋਂ ਸਮੂਚੇ ਪ੍ਰੀਖਣ 'ਤੇ ਨਜ਼ਰ ਰੱਖੀ ਗਈ। ਇਸ ਨੇ ਕਿਹਾ ਕਿ ਮਿਜ਼ਾਈਲ ਆਧੁਨਿਕ ਤਕਨਾਲੋਜੀ ਅਤੇ ਤਕਨੀਕ ਨਾਲ ਲੈੱਸ ਹੈ ਜਿਸ ਨਾਲ ਇਹ ਠੀਕ ਨਿਸ਼ਾਨਾ ਬਣਾਉਣ 'ਚ ਸਮਰੱਥ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ 'ਸਟੈਂਡ ਆਫ ਐਂਟੀ ਟੈਂਕ' (ਐੱਸ.ਏ.ਐੱਨ.ਟੀ.) ਮਿਜ਼ਾਈਲ ਦੇ ਸਫ਼ਲ ਪ੍ਰੀਖਣ 'ਤੇ ਪ੍ਰੋਜੈਕਟ ਨਾਲ ਜੁੜੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਮਿਜ਼ਾਈਲ ਨੂੰ ਡੀ.ਆਰ.ਡੀ.ਓ. ਦੀਆਂ ਵੱਖ-ਵਖ ਪ੍ਰਯੋਗਸ਼ਾਲਾਵਾਂ ਨਾਲ ਤਾਲਮੇਲ ਅਤੇ ਉੱਦਮ ਸਾਂਝੇਦਾਰੀ 'ਚ ਖੋਜ ਕੇਂਦਰ ਇਮਾਰਤ (ਆਰ.ਸੀ.ਆਈ.), ਹੈਦਰਾਬਾਦ ਨੇ ਵਿਕਸਿਤ ਕੀਤਾ ਹੈ।
ਇਹ ਵੀ ਪੜ੍ਹੋ : ਫਰਾਂਸ ਦੇ PM ਜੀਨ ਨੇ ਕਿਹਾ-ਕ੍ਰਿਸਮਸ ਮਨਾਓ ਪਰ ਕੋਵਿਡ ਰੋਕੂ ਨਿਯਮਾਂ ਦਾ ਕਰੋ ਪਾਲਣ
ਡੀ.ਆਰ.ਡੀ.ਓ. ਦੇ ਪ੍ਰਧਾਨ ਜੀ ਸਤੀਸ਼ ਰੈੱਡੀ ਨੇ ਕਿਹਾ ਕਿ ਐੱਸ.ਏ.ਐੱਨ.ਟੀ. ਮਿਜ਼ਾਈਲ ਦਾ ਸਫ਼ਲ ਪ੍ਰੀਖਣ ਸਵਦੇਸ਼ੀ ਰੱਖਿਆ ਸਮਰਥਾਵਾਂ ਨੂੰ ਹੋਰ ਵਧਾਏਗਾ। ਇਸ ਤੋਂ ਚਾਰ ਦਿਨ ਪਹਿਲਾਂ ਡੀ.ਆਰ.ਡੀ.ਓ. ਨੇ ਓਡਿਸ਼ਾ ਆਫਸ਼ੋਰ ਖੇਤਰ ਸਥਿਤ ਏਕੀਕ੍ਰਿਤ ਪ੍ਰੀਖਣ ਕੇਂਦਰ ਤੋਂ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ 'ਵੀ.ਐੱਲ.-ਐੱਸ.ਆਰ.ਐੱਸ.ਏ.ਐੱਮ.' ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਸੀ ਜੋ ਭਾਰਤੀ ਜਲ ਸੈਨਾ ਦੇ ਫਰੰਟਲਾਈਨ ਜਹਾਜ਼ਾਂ 'ਤੇ ਤਾਇਨਾਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕਾ ਨੇ ਦੋ ਸ਼੍ਰੀਲੰਕਾਈ ਫੌਜੀ ਅਧਿਕਾਰੀਆਂ 'ਤੇ ਲਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਝਾਰਖੰਡ ’ਚ 20 ਸਾਲਾਂ ’ਚ ਜੋ ਨਹੀਂ ਹੋਇਆ, ਉਹ ਹੁਣ ਸੂਬਾ ਸਰਕਾਰ ਕਰ ਰਹੀ ਹੈ: ਸੋਰੇਨ
NEXT STORY