ਨਵੀਂ ਦਿੱਲੀ (ਭਾਸ਼ਾ) : ਭਾਰਤ ਨੇ ਸਵਦੇਸ਼ੀ ਤੌਰ ’ਤੇ ਵਿਕਸਤ ਤੀਜੀ ਪੀੜ੍ਹੀ ਦੇ ਐਂਟੀ-ਟੈਂਕ ‘ਗਾਈਡਿਡ’ ਮਿਜ਼ਾਈਲ ਨਾਗ ਐੱਮ. ਕੇ.-2 ਦਾ ਸਫਲ ਸਮੱਰਥਾ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਕਿਹਾ ਕਿ ਇਹ ਪ੍ਰੀਖਣ ਰਾਜਸਥਾਨ ਦੇ ਪੋਖਰਣ ਵਿਚ ਇਕ ਫਾਇਰਿੰਗ ਰੇਂਜ ’ਤੇ ਸੀਨੀਅਰ ਫੌਜੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ।
ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਪੂਰੀ ਹਥਿਆਰ ਪ੍ਰਣਾਲੀ ਹੁਣ ਭਾਰਤੀ ਫੌਜ ਵਿਚ ਸ਼ਾਮਲ ਹੋਣ ਲਈ ਤਿਆਰ ਹੈ।’ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਗ ਐੱਮ. ਕੇ.-2 ਦੇ ਸੰਪੂਰਨ ਹਥਿਆਰ ਪ੍ਰਣਾਲੀ ਦੇ ਸਫਲ ਸਮਰੱਥਾ ਪ੍ਰੀਖਣਾਂ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.), ਭਾਰਤੀ ਫੌਜ ਅਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 'ਚ ਮਕਰ ਸੰਕ੍ਰਾਂਤੀ 'ਤੇ ਪਹਿਲਾ ਸ਼ਾਹੀ ਇਸ਼ਨਾਨ ਅੱਜ, ਸਾਰੇ ਅਖਾੜੇ ਲਗਾਉਣਗੇ ਆਸਥਾ ਦੀ ਡੁਬਕੀ
NEXT STORY