ਗਾਜ਼ੀਆਬਾਦ : ਦੇਸ਼ 'ਚ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਗਾਜ਼ੀਆਬਾਦ ਦੇ ਵੈੱਬ ਸਿਟੀ ਇਲਾਕੇ 'ਚ ਸ਼ੁੱਕਰਵਾਰ ਨੂੰ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜਿਮ ਵਿਚ ਟ੍ਰੇਡਮਿਲ ਉੱਤੇ ਦੌੜਦੇ ਸਮੇਂ ਇਕ ਬੀਮਾ ਏਜੰਟ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜਿਮ 'ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਸ ਨੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ।
ਇਹ ਵੀ ਪੜ੍ਹੋ : 50 ਹਜ਼ਾਰ ਕਰੋੜ ਰੁਪਏ ਦੇ 8 ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
ਜਾਣਕਾਰੀ ਮੁਤਾਬਕ ਵੈੱਬ ਸਿਟੀ ਥਾਣਾ ਖੇਤਰ ਦੇ ਮਹਿਰੌਲੀ ਪਿੰਡ 'ਚ ਸਥਿਤ ਪੀ.ਆਰ. ਇਨਕਲੇਵ 'ਚ ਰਹਿਣ ਵਾਲਾ 42 ਸਾਲਾ ਜਲੇਂਦਰ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਇਕ ਨਿੱਜੀ ਬੀਮਾ ਕੰਪਨੀ ਦਾ ਏਜੰਟ ਸੀ। ਹਰ ਰੋਜ਼ ਦੀ ਤਰ੍ਹਾਂ ਜਲੇਂਦਰ ਸ਼ੁੱਕਰਵਾਰ ਨੂੰ ਤੜਕੇ ਮਹਿਰੌਲੀ ਅੰਡਰਪਾਸ ਦੇ ਸਾਹਮਣੇ ਸਥਿਤ ਐੱਮਕੇ ਫਿਟਨੈੱਸ ਜਿਮ ਗਿਆ। ਜਿਮ ਕਰਦੇ ਹੋਏ ਉਹ ਟ੍ਰੇਡਮਿਲ 'ਤੇ ਦੌੜਨ ਲੱਗਾ। ਟ੍ਰੇਡਮਿਲ 'ਤੇ ਦੌੜਦੇ ਸਮੇਂ ਉਹ ਅਚਾਨਕ ਜ਼ਮੀਨ 'ਤੇ ਡਿੱਗ ਗਿਆ। ਇਸ ਦੌਰਾਨ ਜਿਮ 'ਚ ਹੰਗਾਮਾ ਹੋ ਗਿਆ। ਜਿਮ ਮਾਲਕ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਜਿੰਮ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਸੂਚਨਾ ਮਿਲਦੇ ਹੀ ਵੈੱਬ ਥਾਣਾ ਦੀ ਪੁਲਸ ਉਥੇ ਪਹੁੰਚ ਗਈ। ਪੁਲਸ ਦੀ ਸ਼ੁਰੂਆਤੀ ਰਿਪੋਰਟ 'ਚ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਏਸੀਪੀ ਵੈੱਬ ਸਿਟੀ ਪੂਨਮ ਮਿਸ਼ਰਾ ਨੇ ਦੱਸਿਆ ਕਿ ਘਟਨਾ ਜਿਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਏਸੀਪੀ ਵੈੱਬ ਸਿਟੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿਚ ਜਲੇਂਦਰ ਟ੍ਰੇਡਮਿਲ ’ਤੇ ਭੱਜਦਾ ਨਜ਼ਰ ਆ ਰਿਹਾ ਹੈ। ਅਚਾਨਕ ਉਹ ਆਪਣੀ ਛਾਤੀ 'ਤੇ ਹੱਥ ਰੱਖ ਲੈਂਦਾ ਹੈ। ਇਸ ਤੋਂ ਬਾਅਦ ਉਸ ਦੀ ਰਫ਼ਤਾਰ ਘੱਟ ਜਾਂਦੀ ਹੈ ਅਤੇ ਕੁਝ ਸਮੇਂ ਬਾਅਦ ਉਹ ਦੌੜਨਾ ਬੰਦ ਕਰ ਦਿੰਦਾ ਹੈ ਅਤੇ ਟ੍ਰੇਡਮਿਲ 'ਤੇ ਖੜ੍ਹਾ ਹੋ ਜਾਂਦਾ ਹੈ। ਕੁਝ ਸਕਿੰਟਾਂ ਬਾਅਦ ਉਹ ਅਚਾਨਕ ਹੇਠਾਂ ਡਿੱਗ ਪਿਆ। ਜਲੇਂਦਰ ਨੂੰ ਡਿੱਗਦਾ ਦੇਖ ਕੇ ਨੇੜੇ ਹੀ ਜਿਮ ਕਰ ਰਹੇ ਇਕ ਨੌਜਵਾਨ ਨੇ ਛਾਤੀ 'ਚ ਪੰਪ ਲਗਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹੋਸ਼ ਨਹੀਂ ਆਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਦੇ ਡੀ. ਐੱਨ. ਏ. ’ਚ ਹੈ ਕਿਸਾਨਾਂ ਪ੍ਰਤੀ ਵਿਰੋਧ : ਖੇਤੀਬਾੜੀ ਮੰਤਰੀ ਸ਼ਿਵਰਾਜ
NEXT STORY