ਮੁੰਬਈ—ਮੁੰਬਈ ਦੇ ਸਰਕਾਰੀ ਹਸਪਤਾਲ 'ਚ ਡਾਕਟਰ ਪਾਇਲ ਤਡਵੀ ਦੀ ਮੌਤ ਮਾਮਲੇ 'ਚ ਇੱਕ ਨਵਾਂ ਮੋੜ ਆਇਆ ਹੈ। ਉਸ ਵੱਲੋਂ ਛੱਡੇ ਗਏ ਸੁਸਾਈਡ ਨੋਟ ਦੀਆਂ ਤਸਵੀਰਾਂ ਹੁਣ ਪੁਲਸ ਨੂੰ ਉਸ ਦੇ ਮੋਬਾਇਲ ਫੋਨ 'ਚ ਬਰਾਮਦ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਤਡਵੀ ਨੇ ਕਥਿਤ ਤੌਰ 'ਤੇ ਆਪਣੇ ਸੀਨੀਅਰਾਂ ਵੱਲੋਂ ਜਾਤੀਗਤ ਟਿੱਪਣੀ ਤੋਂ ਦੁਖੀ ਹੋ ਕੇ ਜਾਨ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਾਮਲੇ 'ਚ ਅਹਿਮ ਸਬੂਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਸੁਸਾਈਡ ਨੋਟ ਹੁਣ ਤੱਕ ਨਹੀਂ ਮਿਲਿਆ ਸੀ। ਉਨ੍ਹਾਂ ਨੇ ਕਿਹਾ ਕਿ ਸੁਸਾਈਡ ਨੋਟ 'ਚ ਕਿਹਾ ਗਿਆ ਹੈ ਕਿ 3 ਮਹਿਲਾ ਡਾਕਟਰ ਨੇ ਉਸ ਨਾਲ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਅਤੇ ਉਸ ਨੂੰ ਡਰਾਇਆ-ਧਮਕਾਇਆ ਸੀ। ਹੁਣ ਇਨ੍ਹਾਂ 3 ਮਹਿਲਾ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਨ੍ਹਾਂ 3 ਮਹਿਲਾ ਡਾਕਟਰ ਡਾ. ਹੇਮਾ ਅਹੂਜਾ, ਅੰਕਿਤਾ ਖੰਡੇਲਵਾਲ ਅਤੇ ਭਗਤੀ ਮੇਹਰ ਹੁਣ ਨਿਆਂਇਕ ਹਿਰਾਸਤ 'ਚ ਹਨ। ਵਕੀਲ ਨੇ ਕਿਹਾ ਹੈ ਕਿ ਤਡਵੀ ਦੇ ਫੋਨ ਦੀ ਫੋਰੈਂਸਿਕ ਜਾਂਚ ਦੌਰਾਨ ਸੁਸਾਈਡ ਨੋਟ ਅਤੇ ਦੋਸ਼ੀ ਡਾਕਟਰਾਂ ਦੀਆਂ ਤਸਵੀਰਾਂ ਮਿਲੀਆਂ ਹਨ। ਵਕੀਲ ਨੇ ਇਹ ਵੀ ਦੱਸਿਆ ਹੈ ਕਿ ਤਸਵੀਰਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੀੜਤਾ ਨੇ ਸੁਸਾਈਡ ਨੋਟ ਲਿਖਿਆ ਸੀ ਪਰ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਇਸ ਨੂੰ ਕਿਸ ਨੇ ਨਸ਼ਟ ਕੀਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੁਲਸ ਨੂੰ ਮਾਮਲੇ 'ਚ ਦੋਸ਼ੀਆਂ ਦੀ ਹੋਰ ਹਿਰਾਸਤ ਮੰਗਣੀ ਚਾਹੀਦੀ ਹੈ। ਇਸ ਦੌਰਾਨ 3 ਦੋਸ਼ੀ ਮਹਿਲਾ ਡਾਕਟਰਾਂ ਨੇ ਪਿਛਲੇ ਹਫਤੇ ਬੰਬਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਵਿਸ਼ੇਸ਼ ਅਦਾਲਤ ਦੁਆਰਾ 24 ਅਕਤੂਬਰ ਨੂੰ ਜ਼ਮਾਨਤ ਪਟੀਸ਼ਨ ਖਾਰਿਜ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।
ਹਾਥੀਆਂ ਨੂੰ ਦੂਰ ਭਜਾਉਣਗੇ ਤਿੱਖੀ ਲਾਲ ਮਿਰਚ ਦੇ ਲੱਡੂ
NEXT STORY