ਨਵੀਂ ਦਿੱਲੀ- ਕੌਮਾਂਤਰੀ ਸਰਹੱਦ ’ਤੇ ਚੀਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਕਾਰਨ ਭਾਰਤੀ ਫ਼ੌਜ ਹਮੇਸ਼ਾ ਚੌਕਸ ਰਹਿੰਦੀ ਹੈ ਅਤੇ ਲਗਾਤਾਰ ਨਵੀਆਂ ਰਣਨੀਤੀਆਂ ’ਤੇ ਕੰਮ ਕਰ ਰਹੀ ਹੈ। ਖ਼ਾਸ ਤੌਰ ’ਤੇ ਚੀਨ ਦੇ ਮੋਰਚੇ ’ਤੇ ਕਿਉਂਕਿ ਉਹ ਭਾਰਤੀ ਸਰਹੱਦ ਨੇੜੇ ਆਪਣੀ ਫ਼ੌਜ ਸਥਿਤੀ ਨੂੰ ਮਜ਼ਬੂਤ ਕਰਨਾ ਜਾਰੀ ਰੱਖ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟ ਵਿਖਾ ਰਹੀਆਂ ਦਮ, LAC ਨੇੜੇ ਉਡਾਏ ਲੜਾਕੂ ਜਹਾਜ਼
ਵਧਦੀਆਂ ਚੁਣੌਤੀਆਂ ਨੂੰ ਮੁੱਖ ਰਖਦਿਆਂ ਭਾਰਤ ਫ਼ੌਜ ਤਾਇਨਾਤੀ ਦੌਰਾਨ ਆਪਣੀ ਸੁਰੱਖਿਆ ਨੂੰ ਵੀ ਤੇਜ਼ ਕਰ ਰਿਹਾ ਹੈ। ਭਾਰਤ ਦਾ ਸੁਖੋਈ-30 ਲੜਾਕੂ ਜਹਾਜ਼ ਚੀਨ ਨੂੰ ਮੂੰਹਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਹਵਾਈ ਫੌਜ ਦੀ ਇਕਲੌਤੀ ਮਹਿਲਾ ਹਥਿਆਰ ਪ੍ਰਣਾਲੀ ਆਪਰੇਟਰ ਤੇਜਸਵੀ ਨੇ ਕਿਹਾ ਕਿ ਅਸੀਂ ਪੂਰਬੀ ਸੈਕਟਰ ਵਿਚ ਕਿਸੇ ਵੀ ਘਟਨਾ ਦਾ ਜਵਾਬ ਦੇਣ ਅਤੇ ਆਪਣੀ ਯੋਗਤਾ ਨੂੰ ਸਾਬਤ ਕਰਨ ਲਈ ਤਿਆਰ ਹਾਂ।
ਇਹ ਵੀ ਪੜ੍ਹੋ- ਮਰਸਡੀਜ਼ ਨਾਲ ਟੱਕਰ ਮਗਰੋਂ ਦੋ ਹਿੱਸਿਆਂ ’ਚ ਟੁੱਟਿਆ ਟਰੈਕਟਰ, ਤਸਵੀਰਾਂ ’ਚ ਵੇਖੋ ਦਰਦਨਾਕ ਮੰਜ਼ਰ
ਫਲਾਈਟ ਲੈਫਟੀਨੈਂਟ ਤੇਜਸਵੀ ਨੇ ਏ. ਐੱਨ. ਆਈ. ਨਾਲ ਗਲਵਾਰ ਫਾਰਵਰਡ ਬੇਸ ’ਤੇ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਹਵਾਈ ਫ਼ੌਜ ਵਿਚ ਕਿਸੇ ਵੀ ਅਸਲੀ ਆਪ੍ਰੇਸ਼ਨ ਦਾ ਹਿੱਸਾ ਬਣਨ ਲਈ ਹਰ ਲੜਾਕੂ ਪਾਇਲਟ ਸਿਖਲਾਈ ਲੈਂਦਾ ਹੈ। ਇਹ ਉਹ ਥਾਂ ਹੈ ਜਿੱਥੇ ਸਾਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਮਿਲਦਾ ਹੈ। ਪੂਰਬੀ ਸੈਕਟਰ ਵਿਚ ਕਈ ਬੇਸਾਂ ਤੋਂ ਸਾਡੀਆਂ ਮਹਿਲਾ ਪਾਇਲਟ ਕਿਸੇ ਵੀ ਸਥਿਤੀ ਵਿਚ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅਸੀਂ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਹਾਂ।
ਪਤਨੀ ਨੇ ਬੁਰਕਾ ਪਹਿਨਣ ਤੋਂ ਕੀਤਾ ਇਨਕਾਰ, ਪਤੀ ਨੇ ਬੇਰਹਿਮੀ ਨਾਲ ਕਰ ਦਿੱਤਾ ਕਤਲ
NEXT STORY