ਮੁੰਬਈ- ਮੁੰਬਈ 'ਚ ਇਕ ਮੁਸਲਿਮ ਨੌਜਵਾਨ ਨੇ ਆਪਣੀ ਹਿੰਦੂ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਤਨੀ ਨੇ ਮੁਸਲਿਮ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਅਤੇ ਸਹੁਰੇ ਘਰ 'ਚ ਬੁਰਕਾ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਮੁੰਬਈ ਦੇ ਤਿਲਕ ਨਗਰ ਇਲਾਕੇ ਦੇ ਰਹਿਣ ਵਾਲੇ ਇਕਬਾਲ ਮੁਹੰਮਦ ਸ਼ੇਖ ਨੇ 3 ਸਾਲ ਪਹਿਲਾਂ ਰੂਪਾਲੀ ਨਾਂ ਦੀ 23 ਸਾਲਾ ਹਿੰਦੂ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ। ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਹੈ।
ਇਹ ਵੀ ਪੜ੍ਹੋ : ਬੱਚੇ ਦੀ ਕਸਟਡੀ ਨੂੰ ਲੈ ਕੇ ਵਿਵਾਦ 'ਚ ਪਤੀ ਨੇ ਪਤਨੀ ਦਾ ਚਾਕੂ ਮਾਰ ਕੀਤਾ ਕਤਲ, ਗ੍ਰਿਫ਼ਤਾਰ
ਵਿਆਹ ਤੋਂ ਬਾਅਦ ਰੂਪਾਲੀ ’ਤੇ ਸਹੁਰੇ ਘਰ ’ਚ ਮੁਸਲਿਮ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਅਤੇ ਬੁਰਕਾ ਪਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸ ਗੱਲ ਨੂੰ ਲੈ ਕੇ ਇਕਬਾਲ ਅਤੇ ਰੁਪਾਲੀ ਵਿਚਕਾਰ ਲੜਾਈ ਹੋ ਗਈ। ਦੋਵੇਂ ਪਿਛਲੇ ਕੁਝ ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਦੋਵੇਂ ਫੋਨ ’ਤੇ ਹੀ ਗੱਲ ਕਰਦੇ ਸਨ। ਇਸ ਦੌਰਾਨ ਵੀ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ਹੀਦ ਭਗਤ ਸਿੰਘ ਦੀ ਜਯੰਤੀ ਮੌਕੇ PM ਮੋਦੀ ਨੇ ਕੀਤਾ ਨਮਨ, ਦਿੱਤੀ ਸ਼ਰਧਾਂਜਲੀ
NEXT STORY