ਨਵੀਂ ਦਿੱਲੀ— ਗਰਮੀ ਨੇ ਹੁਣ ਤੋਂ ਵੀ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਹੋ ਰਹੀ ਹੈ। ਇੱਥੋਂ ਦੇ ਪਾਲਮ 'ਚ ਰਹਿਣ ਵਾਲਿਆਂ ਨੇ ਇਸ ਤੋਂ ਪਹਿਲਾਂ ਇੰਨੀ ਗਰਮੀ 49 ਸਾਲ ਪਹਿਲਾਂ ਝੱਲੀ ਸੀ। ਮੰਗਲਵਾਰ ਨੂੰ ਪਾਲਮ ਦਾ ਤਾਪਮਾਨ 45.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਪਾਲਮ ਨੇ ਗਰਮੀ ਦੇ ਆਲ ਟਾਈਮ ਰਿਕਾਰਡ ਦੀ ਬਰਾਬਰੀ ਕਰ ਲਈ। ਇਸ ਤੋਂ ਪਹਿਲਾਂ ਪਾਲਮ ਖੇਤਰ 'ਚ ਇੰਨਾ ਗਰਮ ਸਾਲ 1970 'ਚ ਸੀ। ਸਫ਼ਦਰਗੰਜ ਦਾ ਆਲ ਟਾਈਮ ਰਿਕਾਰਡ ਸਾਲ 1941 'ਚ 45.6 ਡਿਗਰੀ ਸੈਲਸੀਅਸ ਦਾ ਹੈ।
ਫਾਨੀ ਤੂਫਾਨ ਕਾਰਨ ਮਿਲੇਗੀ ਗਰਮੀ ਤੋਂ ਰਾਹਤ
ਰਾਹਤ ਦੀ ਗੱਲ ਇਹ ਹੈ ਕਿ ਫਾਨੀ ਤੂਫਾਨ ਕਾਰਨ ਵੀਰਵਾਰ ਨੂੰ ਈਸਟ (ਪੂਰਬ) ਦੀ ਹਵਾਵਾਂ ਦਿੱਲੀ ਪਹੁੰਚਣਗੀਆਂ। ਦਿੱਲੀ ਵਾਲਿਆਂ ਨੂੰ ਇਸ ਪ੍ਰਚੰਡ ਗਰਮੀ ਤੋਂ ਕੁਝ ਰਾਹਤ ਮਿਲੇਗੀ। ਅਗਲੇ 24 ਘੰਟਿਆਂ 'ਚ ਗਰਮੀ ਤੋਂ ਬਹੁਤ ਵਧ ਰਾਹਤ ਦੀ ਸੰਭਾਵਨਾ ਨਹੀਂ ਹੈ। ਵਧ ਤੋਂ ਵਧ ਤਾਪਮਾਨ 42 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਦਿੱਲੀ ਦਾ ਵਧ ਤੋਂ ਵਧ ਤਾਪਮਾਨ 43.5 ਡਿਗਰੀ ਸੈਲਸੀਅਸ ਰਿਹਾ। ਇਹ ਆਮ ਨਾਲੋਂ 5 ਡਿਗਰੀ ਸੈਲਸੀਅਸ ਵਧ ਸੀ। ਲੂ ਨੇ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਪਰੇਸ਼ਾਨ ਕੀਤਾ। ਹਾਲਾਂਕਿ ਰਾਤ ਦੇ ਸਮੇਂ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਰਿਹਾ।
ਦਿੱਲੀ ਦਾ ਸਭ ਤੋਂ ਗਰਮ ਖੇਤਰ ਰਿਹਾ ਪਾਲਮ
ਦਿੱਲੀ ਦਾ ਸਭ ਤੋਂ ਗਰਮ ਖੇਤਰ ਪਾਲਮ ਰਿਹਾ। ਪਾਲਮ ਤੋਂ ਇਲਾਵਾ, ਆਇਆ ਨਗਰ ਦਾ ਤਾਪਮਾਨ 43.8 ਡਿਗਰੀ ਸੈਲਸੀਅਸ, ਜਾਫਰਪੁਰ ਦਾ ਤਾਪਮਾਨ 34.3 ਸੈਲਸੀਅਸ, ਮੰਗੇਸ਼ਪੁਰ ਦਾ ਤਾਪਮਾਨ 43 ਡਿਗਰੀ ਸੈਲਸੀਅਸ ਅਤੇ ਸਪੋਰਟਸ ਕੰਪਲੈਕਸ ਦਾ ਤਾਪਮਾਨ 43.8 ਡਿਗਰੀ ਸੈਲਸੀਅਸ ਰਿਹਾ। ਸਕਾਈਮੇਟ ਦੇ ਚੀਫ ਮੈਟਰੋਲਾਜਿਸਟ ਮਹੇਸ਼ ਪਲਾਵਤ ਅਨੁਸਾਰ,''ਫਾਨੀ ਜਿਵੇਂ-ਜਿਵੇਂ ਓਡੀਸ਼ਾ ਵਲ ਵਧੇਗਾ, ਦਿੱਲੀ 'ਚ ਈਸਟ (ਪੂਰਬ) ਦੀਆਂ ਹਵਾਵਾਂ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਈਸਟ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਕੁਝ ਤਬਦੀਲੀ ਹੋਵੇਗੀ। ਇਨ੍ਹਾਂ ਹਵਾਵਾਂ ਕਾਰਨ ਹਲਕੀ ਬਾਰਸ਼ ਅਤੇ ਹਨ੍ਹੇਰੀ ਦੇ ਆਸਾਰ ਬਣੇ ਹੋਏ ਹਨ।
ਕਰਤਾਰਪੁਰ ਲਾਂਘੇ ਦੀ ਖੋਦਾਈ 'ਚੋਂ ਮਿਲ ਰਹੀਆਂ ਇਤਿਹਾਸਕ ਯਾਦਗਾਰਾਂ ਨੂੰ ਦੋਵੇਂ ਦੇਸ਼ ਸੰਭਾਲਣ : ਸਿਰਸਾ
NEXT STORY