ਪਟਨਾ- ਕੱਤਕ ਦੀ ਪੂਰਨਮਾਸ਼ੀ ਮੌਕੇ ਬਿਹਾਰ ਵਿਚ ਸ਼ਰਧਾਲੂਆਂ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਗੰਗਾ ਨਦੀ 'ਚ ਇਸ਼ਨਾਨ ਕਰ ਕੇ ਆਸਥਾ ਦੀ ਡੁੱਬਕੀ ਲਾਈ। ਹਿੰਦੂ ਧਰਮ ਵਿਚ ਕੱਤਕ ਦੀ ਪੂਰਨਮਾਸ਼ੀ ਦਾ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਪਵਿੱਤਰ ਗੰਗਾ ਨਦੀ 'ਚ ਇਸ਼ਨਾਨ ਕਰ ਕੇ ਦਾਨ ਕਰਨ ਦਾ ਖ਼ਾਸ ਮਹੱਤਵ ਹੁੰਦਾ ਹੈ। ਇਸ ਦਿਨ ਭਗਵਾਨ ਸ਼ਿਵ ਨੇ ਤ੍ਰਿਪੁਰਾਸੁਰ ਦਾ ਅੰਤ ਕੀਤਾ ਸੀ। ਇਸ ਕਾਰਨ ਇਸ ਨੂੰ ਤ੍ਰਿਪੁਰੀ ਪੂਰਨਮਾਸ਼ੀ ਵੀ ਕਹਿੰਦੇ ਹਨ, ਜਿਸ ਦੀ ਖੁਸ਼ੀ ਵਿਚ ਦੇਵਤਿਆਂ ਨੇ ਹਜ਼ਾਰਾਂ ਦੀਵੇ ਜਗਾ ਕੇ ਦੀਵਾਲੀ ਮਨਾਈ ਸੀ। ਜੋ ਅੱਜ ਵੀ ਦੇਵ ਦੀਵਾਲੀ ਦੇ ਰੂਪ ਵਿਚ ਮਨਾਈ ਜਾਂਦੀ ਹੈ।
ਇਸ ਦੇ ਨਾਲ ਹੀ ਸਿੱਖਾਂ ਲਈ ਵੀ ਇਹ ਦਿਨ ਖ਼ਾਸ ਹੁੰਦਾ ਹੈ ਕਿਉਂਕਿ ਇਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਹੁੰਦਾ ਹੈ। ਕੱਤਕ ਦੀ ਪੂਰਨਮਾਸ਼ੀ ਦਾ ਦਿਨ ਕਾਫੀ ਪਵਿੱਤਰ ਅਤੇ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਪਵਿੱਤਰ ਨਦੀਆਂ ਵਿਚ ਇਸ਼ਨਾਨ ਕਰਨ ਦਾ ਪੁੰਨ ਫ਼ਲ ਦੀ ਪ੍ਰਾਪਤੀ ਹੁੰਦੀ ਹੈ। ਕੱਤਕ ਪੂਰਨਮਾਸ਼ੀ ਦੇ ਮੌਕੇ ਰਾਜਧਾਨੀ ਪਟਨਾ ਵਿਚ ਦੇਰ ਰਾਤ ਤੋਂ ਹੀ ਵੱਡੀ ਗਿਣਤੀ ਵਿਚ ਲੋਕਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜੋ ਅਜੇ ਤੱਕ ਜਾਰੀ ਹੈ।
ਸਵੇਰ ਹੁੰਦੇ ਹੀ ਸ਼ਰਧਾਲੂ ਹਰ-ਹਰ ਗੰਗੇ, ਜੈ ਗੰਗਾ ਮਈਆ, ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੰਗਾ ਵਿਚ ਡੁੱਬਕੀ ਲਾਉਣ ਲੱਗੇ। ਇਸ਼ਨਾਨ ਮਗਰੋਂ ਲੋਕਾਂ ਨੇ ਵੱਖ-ਵੱਖ ਮੰਦਰਾਂ ਵਿਚ ਪੂਜਾ ਕੀਤੀ ਅਤੇ ਦਾਨ ਦਿੱਤਾ। ਪੂਰਨਮਾਸ਼ੀ ਦੇ ਦਿਨ ਇਸ਼ਨਾਨ ਦਾ ਖ਼ਾਸ ਮਹੱਤਵ ਹੈ। ਇਸ ਦਿਨ ਦੋ ਵੀ ਦਾਨ ਕੀਤਾ ਜਾਂਦਾ ਹੈ, ਉਸ ਦਾ ਪੁੰਨ ਕਈ ਗੁਣਾ ਵੱਧ ਪ੍ਰਾਪਤ ਹੁੰਦਾ ਹੈ। ਇਸ ਦਿਨ ਅੰਨ, ਧੰਨ ਅਤੇ ਕੱਪੜੇ ਦਾਨ ਦਾ ਵਿਸ਼ੇਸ਼ ਮਹੱਤਵ ਹੈ।
'ਦਿਲ ਲੂਮਿਨਾਟੀ' ਟੂਰ ਵਿਚਾਲੇ ਦਿਲਜੀਤ ਦੋਸਾਂਝ ਨੂੰ ਇਕ ਹੋਰ ਵੱਡਾ ਝਟਕਾ
NEXT STORY