ਵੈੱਡ ਡੈਸਕ : ਤਿਉਹਾਰਾਂ ਦਾ ਸੀਜ਼ਨ ਜਾਰੀ ਹੈ। ਬਾਜ਼ਾਰਾਂ ਵਿਚ ਚਹਿਲ-ਪਹਿਲ ਲੱਗੀ ਹੋਈ ਹੈ। ਅਜਿਹੇ ਵਿਚ ਲੋਕ ਧੜਾ-ਧੜ ਮਠਿਆਈਆਂ ਤੇ ਹੋਰ ਸਾਮਾਨ ਬਿਨਾਂ ਜ਼ਿਆਦਾ ਦੇਖੇ-ਪਰਖੇ ਖਰੀਦ ਰਹੇ ਨੇ। ਪਰ ਅਜਿਹੇ ਵਿਚ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਤੁਹਾਡਾ ਵੀ ਜੀਅ ਕੱਚਾ ਹੋ ਸਕਦਾ ਹੈ।
ਵਾਇਰਲ ਹੋਈ ਵੀਡੀਓ
ਦਰਅਸਲ ਐਕਸ ਉੱਤੇ @Dharma0292 ਨਾਂ ਦੇ ਇਕ ਹੈਂਡਲਰ ਤੋਂ ਸ਼ੇਅਰ ਕੀਤੀ ਵੀਡੀਓ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਅੱਜ ਦੀ ਚਕਾਚੌਂਦ ਦੁਨੀਆ ਵਿਚ ਪਤਾ ਨਹੀਂ ਅਸੀਂ ਕੀ-ਕੀ ਖਾ ਰਹੇ ਆਂ। ਨਾਲ ਸ਼ੇਅਰ ਕੀਤੀ ਵੀਡੀਓ ਕਿਸੇ ਵੱਡੀ ਮਠਿਆਈਆਂ ਦੀ ਦੁਕਾਨ ਦੀ ਨਜ਼ਰ ਆ ਰਹੀ ਹੈ। ਦੇਖਿਆ ਜਾ ਸਕਦਾ ਹੈ ਕਿ ਦੁਕਾਨ ਵਿਚ ਲੋਕਾਂ ਦੀ ਬਹੁਤ ਚਹਿਲ ਪਹਿਲ ਹੈ। ਇਸ ਦੇ ਨਾਲ ਇਕ ਬੰਦਾ ਜੋ ਵੀਡੀਓ ਬਣਾ ਰਿਹਾ ਹੈ ਉਸ ਦਾ ਫੋਕਸ ਕਿਤੇ ਹੋਰ ਹੀ ਸੀ। ਅਸਲ ਵਿਚ ਉਸ ਨੇ ਇਕ ਕਾਊਂਟਰ ਉੱਤੇ ਫੋਕਸ ਰੱਖਿਆ, ਜਿਸ ਵਿਚ ਬਦਾਮਾਂ-ਕਾਜੂਆਂ ਵਾਲੇ ਮੂੰਗ ਦਾਲ ਦੇ ਹਲਵੇ ਸਣੇ ਗੁਲਾਬ ਜਾਮੁਨ ਤੇ ਮਾਲਪੂੜੇ ਸਣੇ ਹੋਰ ਸਾਮਾਨ ਪਿਆ ਹੋਇਆ ਹੈ। ਇਸੇ ਵਿਚਾਲੇ ਉਸ ਨੇ ਜਦੋਂ ਜ਼ੂਮ ਵਧਾਇਆ ਤਾਂ ਹਵਲੇ ਵਿਚ ਅਚਾਨਕ ਇਕ ਸੁੰਡੀ ਰੇਂਗਦੀ ਹੋਈ ਦਿਖਾਈ ਦਿੱਤੀ। ਇਹ ਨਜ਼ਾਰਾ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ।
ਲੋਕਾਂ ਦੀਆਂ ਪ੍ਰਤੀਕਿਰਿਆਵਾਂ
ਇਸ ਦੌਰਾਨ ਇਸ ਉਪਭੋਗਤਾ ਨੇ ਕਿਹਾ ਕਿ ਇਹ ਸਹੀ ਹੋ ਸਕਦਾ ਹੈ ਪਰ ਗਰਮ ਹਲਵੇ ਵਿਚ ਕੀੜਾ ਜ਼ਿੰਦਾ ਕਿਵੇਂ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇਨਸਾਨ ਤੇ ਕੀੜੇ ਸਾਰੇ ਮਿਲ ਕੇ ਦੇਸੀ ਘਿਓ ਵਾਲਾ ਦਾਲ ਹਲਵੇ ਦਾ ਮਜ਼ਾ ਲੈ ਰਹੇ ਹਨ। ਇਕ ਹੋਰ ਨੇ ਕਿਹਾ ਕਿ ਹਾਏ ਰੱਬਾ ਦੂਰੋਂ ਕਿੰਨਾ ਸੋਹਣਾ ਲੱਗਦਾ ਸੀ ਪਰ ਨੇੜੇਓਂ ਕੀ ਦਿਖਾ ਦਿੱਤਾ। ਇਕ ਯੂਜ਼ਰ ਨੇ ਕਿਹਾ ਕਿ ਦੁਕਾਨ ਦਾ ਨਾਂ ਵੀ ਦੱਸੋ ਭਰਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
FSSAI : ਉਤਪਾਦਾਂ 'ਤੇ ORS ਲਿਖਣ ਵਾਲੀਆਂ ਕੰਪਨੀਆਂ ਦੀ ਖ਼ੈਰ ਨਹੀਂ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
NEXT STORY