ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਮਸ਼ਹੂਰ ਸ਼ੈੱਫ ਕੁਣਾਲ ਕਪੂਰ ਦੇ ਉਨ੍ਹਾਂ ਤੋਂ ਵੱਖ ਰਹਿ ਰਹੀ ਪਤਨੀ ਨੂੰ ਬੇਰਹਿਮੀ ਦੇ ਆਧਾਰ ’ਤੇ ਤਲਾਕ ਦੇਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਾ ਦਿੱਤੀ ਹੈ। ਕਪੂਰ ਨੂੰ ਉਨ੍ਹਾਂ ਦੀ ਪਤਨੀ ਵੱਲੋਂ ਦਾਇਰ ਇਕ ਪਟੀਸ਼ਨ ’ਤੇ ਨੋਟਿਸ ਜਾਰੀ ਕਰਦੇ ਹੋਏ ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਐੱਸ. ਵੀ. ਐੱਨ. ਭੱਟੀ ਨੇ ਸਮਝੌਤੇ ਦੀ ਗੁੰਜਾਇਸ਼ ਤਲਾਸ਼ਣ ਲਈ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿਚੋਲਗੀ ਕੇਂਦਰ ਕੋਲ ਭੇਜ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ
ਹਾਈ ਕੋਰਟ ਨੇ ਕੁਣਾਲ ਕਪੂਰ ਨੂੰ ਤਲਾਕ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਪ੍ਰਤੀ ਔਰਤ ਦਾ ਆਚਰਣ ਮਰਿਆਦਾ ਅਤੇ ਹਮਦਰਦੀ ਤੋਂ ਰਹਿਤ ਸੀ। ਹਾਈ ਕੋਰਟ ਨੇ ਕਿਹਾ ਸੀ ਕਿ ਜਨਤਕ ਤੌਰ ’ਤੇ ਜੀਵਨਸਾਥੀ ਖਿਲਾਫ ਲਾਪਰਵਾਹੀਪੂਰਨ, ਅਪਮਾਨਜਨਕ ਅਤੇ ਬੇਬੁਨਿਆਦ ਦੋਸ਼ ਲਾਉਣਾ ਬੇਰਹਿਮੀ ਦੇ ਬਰਾਬਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 132 ਹੋਈ, 200 ਤੋਂ ਵੱਧ ਜ਼ਖ਼ਮੀ
NEXT STORY