ਨਵੀਂ ਦਿੱਲੀ— ਤਾਮਿਲਨਾਡੂ ਦੇ ਕੋਇੰਬਟੂਰ 'ਚ 10 ਸਾਲਾ ਬੱਚੀ ਨਾਲ ਗੈਂਗਰੇਪ ਕਰਨ ਅਤੇ ਉਸ ਦੇ ਅਤੇ ਉਸ ਦੇ ਭਰਾ ਦੀ ਹੱਤਿਆ ਕਰ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਦੋਸ਼ੀ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲੱਗਾ ਦਿੱਤੀ ਹੈ। ਦੋਸ਼ੀ ਨੂੰ 20 ਸਤੰਬਰ ਨੂੰ ਫਾਂਸੀ ਦਿੱਤੀ ਜਾਣੀ ਸੀ। ਅਗਸਤ 'ਚ ਸੁਪਰੀਮ ਕੋਰਟ ਨੇ 10 ਸਾਲ ਦੀ ਕੁੜੀ ਨਾਲ ਗੈਂਗਰੇਪ 'ਚ ਸ਼ਾਮਲ ਇਕ ਵਿਅਕਤੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਦੋਸ਼ੀ ਨੇ ਬੱਚੀ ਅਤੇ ਉਸ ਦੇ ਭਰਾ ਦਾ ਵੀ ਕਰ ਦਿੱਤਾ ਸੀ। ਦਰਅਸਲ ਪੁਜਾਰੀ ਮੋਹਨ ਕ੍ਰਿਸ਼ਨਨ ਅਤੇ ਮਨੋਹਰਨ 'ਤੇ ਨਾਬਾਲਗ ਬੱਚਿਆਂ ਦੀ ਮੌਤ ਦੇ ਘੋਰ ਅਪਰਾਧ ਦਾ ਦੋਸ਼ ਲਗਾਇਆ ਗਿਆ ਸੀ।
ਮੋਹਨ ਕ੍ਰਿਸ਼ਨਨ ਇਕ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਸੀ ਅਤੇ ਮਨੋਹਰਨ ਨੂੰ ਟ੍ਰਾਇਲ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਸੀ। ਜਿਸ ਦੀ ਪੁਸ਼ਟੀ ਬਾਅਦ 'ਚ ਮਦਰਾਸ ਹਾਈ ਕੋਰਟ ਨੇ ਕੀਤੀ। ਮਨੋਹਰਨ ਵਲੋਂ ਹਾਈ ਕੋਰਟ ਦੇ ਫੈਸਲੇ ਵਿਰੁੱਧ ਦਾਇਰ ਅਪੀਲ 'ਤੇ ਤਿੰਨ ਜੱਜਾਂ ਦੀ ਬੈਂਚ ਨੇ ਸੁਣਵਾਈ ਕੀਤੀ ਸੀ, ਜਿਸ 'ਚ ਰੋਹਿੰਟਨ ਫਲੀ ਨਰੀਮਨ, ਜਸਟਿਸ ਸੂਰੀਆਕਾਂਤ ਅਤੇ ਜੱਜ ਸੰਜੀਵ ਖੰਨਾ ਸ਼ਾਮਲ ਸਨ। ਜੱਜ ਸੰਜੀਵ ਖੰਨਾ ਨੇ ਫਾਂਸੀ ਦਿੱਤੇ ਜਾਣ ਦੇ ਫੈਸਲੇ 'ਤੇ ਅਸਹਿਮਤੀ ਜ਼ਾਹਰ ਕੀਤੀ ਸੀ।
ਬੈਂਚ ਨੇ ਦੋਸ਼ੀ ਦੀ ਵਕੀਲ ਨੂੰ ਅੰਤਿਮ ਮੌਕਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ 16 ਅਕਤੂਬਰ ਨੂੰ ਬਹਿਸ ਕਰਨੀ ਹੋਵੇਗੀ, ਕਿਉਂਕਿ ਇਹ ਮੌਤ ਦੀ ਸਜ਼ਾ ਨਾਲ ਸੰਬੰਧਤ ਮਾਮਲਾ ਹੈ। ਦੋਸ਼ੀ ਦੀ ਵਕੀਲ ਨੇ ਕੋਰਟ ਨੂੰ ਕਿਹਾ ਕਿ ਇਸ ਮਮਲੇ 'ਚ 7 ਵਕਲੀ ਬਦਲੇ ਗਏ, ਜਿਸ ਕਾਰਨ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੋਸ਼ੀ ਦਾ ਸਹੀ ਤਰੀਕੇ ਨਾਲ ਪ੍ਰਤੀਨਿਧੀਤੱਵ ਨਹੀਂ ਹੋਇਆ।
'ਘਪਲਿਆਂ ਦੇ ਚੈਂਪੀਅਨ ਜਾਂ ਜੇਲ 'ਚ ਨੇ ਜਾਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ'
NEXT STORY