ਨਵੀਂ ਦਿੱਲੀ— ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਮੰਗਲਵਾਰ ਭਾਵ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਫਤਾਂ ਦੇ ਪੁਲ ਬੰਨ੍ਹੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਦੇ ਦੌਰ ਨੂੰ ਖਤਮ ਕਰ ਕੇ 'ਸਭ ਕਾ ਸਾਥ, ਸਭ ਕਾ ਵਿਕਾਸ' ਦੇ ਨਾਲ ਈਮਾਨਦਾਰ, ਪਾਰਦਰਸ਼ੀ ਸਰਕਾਰ ਦਿੱਤੀ ਹੈ। ਨਕਵੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਚੰਗੇ ਸ਼ਾਸਨ ਅਤੇ ਸੇਵਾ ਦੇ ਸੰਕਲਪ ਨੂੰ ਰਾਸ਼ਟਰ ਧਰਮ ਅਤੇ ਰਾਸ਼ਟਰ ਨੀਤੀ ਬਣਾਇਆ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਨੂੰ ਧਿਆਨ 'ਚ ਰੱਖਦੇ ਹੋਏ ਸਖਤ ਅਤੇ ਵੱਡੇ ਫੈਸਲੇ ਲਏ ਹਨ।
ਪੀ. ਐੱਮ. ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਰਾਮਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਨਕਵੀ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ 5 ਸਾਲ ਪਹਿਲਾਂ ਜਦੋਂ ਜਨਤਾ ਨੇ ਸਰਕਾਰ ਦੀ ਵਾਗਡੋਰ ਦਿੱਤੀ ਸੀ ਤਾਂ ਉਸ ਸਮੇਂ ਘਪਲਿਆਂ ਦੀ ਤੂਤੀ ਬੋਲਦੀ ਸੀ ਅਤੇ ਲੁੱਟ 'ਤੇ 100 ਫੀਸਦੀ ਛੋਟ ਦਾ ਦੌਰ ਸੀ। ਅੱਜ ਅਜਿਹੇ ਘਪਲੇ ਕਰਨ ਵਾਲੇ ਅਤੇ ਘਪਲਿਆਂ ਦੇ ਚੈਂਪੀਅਨ ਜਾਂ ਜੇਲ ਵਿਚ ਹਨ ਜਾਂ ਜੇਲ ਦੇ ਦਰਵਾਜ਼ਿਆਂ 'ਤੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਨਕਵੀ ਨੇ ਕਿਹਾ ਕਿ ਭਾਰਤ ਦਾ ਇਹ ਦੌਰ ਮੋਦੀ ਕ੍ਰਾਂਤੀ ਦੇ ਤੌਰ 'ਤੇ ਦੁਨੀਆ ਵਿਚ ਦੇਖਿਆ ਜਾ ਰਿਹਾ ਹੈ। ਅੱਜ ਪੂਰੀ ਦੁਨੀਆ ਦਾ ਭਾਰਤ ਨੂੰ ਲੈ ਕੇ ਨਜ਼ਰ ਅਤੇ ਨਜ਼ਰੀਆ ਸਕਾਰਾਤਮਕ ਹੋਇਆ ਹੈ, ਜੋ ਹਰ ਭਾਰਤ ਵਾਸੀ ਲਈ ਮਾਣ ਵਾਲੀ ਗੱਲ ਹੈ।
ਨਕਵੀ ਨੇ ਕਿਹਾ ਕਿ ਮੋਦੀ ਇਕ ਮਜ਼ਬੂਤ ਇੱਛਾ ਸ਼ਕਤੀ ਵਾਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਵੋਟ ਬੈਂਕ ਦੀ ਰਾਜਨੀਤੀ ਨੂੰ ਢਹਿ-ਢੇਰੀ ਕਰ ਕੇ ਵਿਕਾਸ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਅਤੇ ਇਸ ਦਾ ਉਦਾਹਰਣ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.), ਨੋਟਬੰਦੀ, ਸਰਜੀਕਲ ਸਟਰਾਈਕ, ਏਅਰ ਸਟਰਾਈਕ, ਧਾਰਾ-370 ਹਟਾਉਣ ਵਰਗੇ ਵੱਡੇ ਕਦਮ ਹਨ। ਇਨ੍ਹਾਂ ਵਿਚ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਦੇ ਨਾਲ-ਨਾਲ ਗਰੀਬਾਂ ਦੇ ਕਲਿਆਣ ਨਾਲ ਜੁੜੇ ਫੈਸਲੇ ਵੀ ਸ਼ਾਮਲ ਹਨ।
ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ONGC 'ਤੇ ਲੱਗਾ 2,04,90,000 ਰੁਪਏ ਦਾ ਜੁਰਮਾਨਾ
NEXT STORY