ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਨੂੰ ਰਾਸ਼ਟਰੀ ਰਾਜਧਾਨੀ ਦੇ ਰਾਊਜ਼ ਐਵੇਨਿਊ 'ਚ ਸਥਿਤ ਪਾਰਟੀ ਦਫ਼ਤਰ ਨੂੰ ਖ਼ਾਲੀ ਕਰਨ ਲਈ ਦਿੱਤੀ ਗਈ ਸਮੇਂ-ਹੱਦ 10 ਅਗਸਤ ਤੱਕ ਵਧਾ ਦਿੱਤੀ ਹੈ। ਸੁਪਰੀਮ ਕੋਰਟ ਨੇ ਚਾਰ ਮਾਰਚ ਨੂੰ ਪਾਰਟੀ ਨੂੰ 15 ਜੂਨ ਤੱਕ ਆਪਣਾ ਦਫ਼ਤਰ ਖ਼ਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ, ਕਿਉਂਕਿ ਅਦਾਲਤ ਨੇ ਪਾਇਆ ਸੀ ਕਿ ਇਹ ਜ਼ਮੀਨ ਨਿਆਇਕ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਦਿੱਲੀ ਹਾਈ ਕੋਰਟ ਨੂੰ ਅਲਾਟ ਕੀਤੀ ਗਈ ਸੀ।
ਜੱਜ ਵਿਕਰਮਨਾਥ ਅਤੇ ਜੱਜ ਸੰਦੀਪ ਮੇਹਤਾ ਦੀ ਬੈਂਚ ਨੇ 'ਆਪ' ਅਤੇ ਹੋਰ ਵਲੋਂ ਪੇਸ਼ ਸੀਨੀਅਰ ਐਡਵੋਕੇਟ ਅਭਿਸ਼ੇਕ ਸਿੰਘਵੀ ਦੀਆਂ ਦਲੀਲਾਂ 'ਤੇ ਗੌਰ ਕੀਤਾ ਅਤੇ ਸਮੇਂ-ਹੱਦ 10 ਅਗਸਤ ਤੱਕ ਵਧਾ ਦਿੱਤੀ। ਬੈਂਚ ਨੇ ਕਿਹਾ ਕਿ ਪਾਰਟੀ ਨੂੰ 10 ਅਗਸਤ ਤੱਕ ਜਾਂ ਉਸ ਤੋਂ ਪਹਿਲੇ ਰਾਊਜ਼ ਐਵੇਨਿਊ ਸਥਿਤ ਇਮਾਰਤ ਸੰਖਿਆ 206 ਦਾ ਕਬਜ਼ਾ ਸੌਂਪਣਾ ਹੋਵੇਗਾ। ਇਹ ਕੰਪਲੈਕਸ ਪਹਿਲੇ ਰਾਸ਼ਟਰੀ ਰਾਜਧਾਨੀ 'ਚ ਜ਼ਿਲ੍ਹਾ ਅਦਾਲਤ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਦਿੱਲੀ ਹਾਈ ਕੋਰਟ ਨੂੰ ਅਲਾਟ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ PM ਸ਼ਹਿਬਾਜ਼ ਸ਼ਰੀਫ ਨੇ ਮੋਦੀ ਨੂੰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਨ 'ਤੇ ਦਿੱਤੀ ਵਧਾਈ
NEXT STORY