ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕੋਰਟ ਨੇ ਪਤੀ ਦੀ ਹੱਤਿਆ ਦੀ ਮੁਲਜ਼ਮ ਇਕ ਔਰਤ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਲਾਸ਼ ਓਡਿਸ਼ਾ ਦੇ ਖੁਰਦਾ ਜ਼ਿਲੇ ਦੇ ਜੰਗਲ ਵਿਚ ਇਕ ਟ੍ਰਾਲੀ ਬੈਗ ਵਿਚ ਮਿਲੀ ਸੀ।
ਜਸਟਿਸ ਸੂਰੀਆਕਾਂਤ ਤੇ ਜਸਟਿਸ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਕਿਹਾ ਕਿ 23 ਜਨਵਰੀ, 2023 ਨੂੰ ਗ੍ਰਿਫਤਾਰ ਕੀਤੀ ਗਈ ਔਰਤ ਨੇ 2 ਸਾਲ ਤੋਂ ਵੱਧ ਸਮਾਂ ਹਿਰਾਸਤ ਵਿਚ ਬਿਤਾਇਆ ਹੈ ਅਤੇ ਉਸ ਦਾ ਇਕ ਬੱਚਾ ਹੈ, ਜਿਸ ਨੂੰ ਮਾਤਾ-ਪਿਤਾ ਦੀ ਦੇਖਭਾਲ ਦੀ ਲੋੜ ਹੈ।
ਅਦਾਲਤ ਨੇ ਕਿਹਾ ਕਿ 37 ਗਵਾਹਾਂ ਵਿਚੋਂ 15 ਤੋਂ ਪੁੱਛਗਿਛ ਕੀਤੀ ਗਈ ਅਤੇ ਮੁਕੱਦਮਾ ਪੂਰਾ ਹੋਣ ’ਚ ਕੁਝ ਸਮਾਂ ਲੱਗੇਗਾ। ਬੈਂਚ ਨੇ ਕਿਹਾ,‘‘ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਪਟੀਸ਼ਨਕਰਤਾ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ਵਿਚ ਨਜ਼ਰ ਨਹੀਂ ਆਉਂਦੀ ਅਤੇ ਉਸ ਨੇ ਆਪਣੇ ਬੱਚੇ ਦੀ ਦੇਖਭਾਲ ਕਰਨੀ ਹੈ, ਇਲਜ਼ਾਮਾਂ ਦੇ ਗੁਣ-ਦੋਸ਼ ’ਤੇ ਕੋਈ ਰਾਏ ਦਿੱਤੇ ਬਿਨਾਂ ਅਸੀਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਪੱਖ ’ਚ ਹਾਂ।’’
ਔਰਤ ਨੂੰ ਹੇਠਲੀ ਅਦਾਲਤ ਦੀ ਸੰਤੁਸ਼ਟੀ ਲਈ ਜ਼ਮਾਨਤ ਬਾਂਡ ਭਰਨ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ।
ਮਮਤਾ ਨੇ ਕਿਹਾ, ਜੁਮਲਾ ਪਾਰਟੀ ਨੇ ਗੰਦਾ ਧਰਮ ਬਣਾਇਆ, ਭਾਜਪਾ ਵੱਲੋਂ ਜਵਾਬੀ ਹਮਲਾ
NEXT STORY