ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤੇਲੰਗਾਨਾ ਦੇ ਪੇਡਾਪੱਲੀ ਜ਼ਿਲ੍ਹੇ 'ਚ 2021 'ਚ ਹੋਏ ਇਕ ਵਕੀਲ ਜੋੜੇ ਦੇ ਕਤਲ ਦੇ ਮਾਮਲੇ ਦੀ ਜਾਂਚ ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ। ਜੱਜ ਐੱਮ.ਐੱਸ. ਸੁੰਦਰੇਸ਼ ਅਤੇ ਜੱਜ ਐੱਨ. ਕੋਟਿਸ਼ਵਰ ਸਿੰਘ ਦੀ ਬੈਂਚ ਨੇ ਕਿਹਾ ਕਿ ਮਾਮਲੇ 'ਚ ਹੋਰ ਜਾਂਚ ਦੀ ਲੋੜ ਹੈ। ਸੁਪਰੀਮ ਕੋਰਟ ਨੇ ਗੱਟੂ ਕਿਸ਼ਨ ਰਾਵ ਨਾਂ ਦੇ ਵਿਅਕਤੀ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਫ਼ੈਸਲਾ ਸੁਣਾਇਆ। ਕਿਸ਼ਨ ਰਾਵ ਨੇ ਆਪਣੇ ਬੇਟੇ ਗੱਟੂ ਵਾਮਨ ਰਾਵ ਅਤੇ ਨੂੰਹ ਪੀ.ਵੀ. ਨਾਗਮਣੀ ਦੇ ਕਤਲ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ।
ਹਾਈ ਕੋਰਟ ਨੇ ਵਕਾਲਤ ਕਰਨ ਵਾਲੇ ਜੋੜੇ ਦੀ ਕਾਰ ਨੂੰ 2 ਹਮਲਾਵਰਾਂ ਨੇ ਰਾਮਗਿਰੀ ਮੰਡਲ ਦੇ ਇਕ ਪਿੰਡ ਕੋਲ ਰੋਕਣ ਤੋਂ ਬਾਅਦ ਉਨ੍ਹਾਂ 'ਤੇ ਚਾਕੂਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਨਾਲ ਵਕੀਲ ਜੋੜੇ ਦੀ ਮੌਤ ਹੋ ਗਈ ਸੀ। ਵਾਮਨ ਅਤੇ ਨਾਗਮਣੀ ਨੇ ਸਤੰਬਰ 2020 'ਚ ਹਾਈ ਕੋਰਟ ਦਾ ਰੁਖ ਕਰ ਕੇ ਸ਼ਿਕਾਇਤ ਕੀਤ ਸੀ ਕਿ ਮੰਥਨੀ ਪੁਲਸ ਥਾਣੇ 'ਚ ਇਕ ਵਿਅਕਤੀ ਦੀ ਹਿਰਾਸਤ 'ਚ ਮੌਤ ਦੇ ਮਾਮਲੇ 'ਚ ਅਦਾਲਤ ਨੂੰ ਇਕ ਚਿੱਠੀ (ਜਿਸ ਨੂੰ ਜਨਹਿੱਤ ਪਟੀਸ਼ਨ ਵਜੋਂ ਲਿਆ ਗਿਆ) ਲਿਖਣ ਤੋਂ ਬਾਅਦ ਪੁਲਸ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਧਮਕਾ ਰਹੀ ਹੈ। ਜੋੜੇ ਨੇ ਹਾਈ ਕੋਰਟ ਸਮੇਤ ਵੱਖ-ਵੱਖ ਅਦਾਲਤਾਂ 'ਚ ਵੱਖ-ਵੱਖ ਜਨਤਕ ਮੁੱਦਿਆਂ 'ਤੇ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਸਨ। ਪੁਲਸ ਨੇ ਪਹਿਲੇ ਕਿਹਾ ਸੀ ਕਿ ਇਕ ਹੋਰ ਕਾਰ 'ਚ ਸਵਾਰ 2 ਲੋਕਾਂ ਨੇ ਵਕੀਲ ਜੋੜੇ ਦੇ ਵਾਹਨ ਨੂੰ ਰੋਕਿਆ ਅਤੇ ਉਨ੍ਹਾਂ 'ਤੇ ਬੇਰਹਿਮੀ ਨਾਲ ਹਮਲਾ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Equity Mutual Fund 81% ਵਧਿਆ, 42,702 ਕਰੋੜ ਰੁਪਏ ਤੱਕ ਪਹੁੰਚਿਆ ਨਿਵੇਸ਼
NEXT STORY